by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਜੇਲ੍ਹ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਜੇਲ੍ਹ 'ਚ ਨਸ਼ੇ ਨੂੰ ਲੈ ਕੇ 2 ਕੈਦੀਆਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਇੱਕ ਕੈਦੀ ਨੇ ਦੂਜੇ ਕੈਦੀ ਤੇ ਚਮਚੇ ਨਾਲ ਮੂੰਹ 'ਤੇ ਵਾਰ ਕਰ ਦਿੱਤੇ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ, ਦੋਵਾਂ ਦੀ ਲੜਾਈ ਦੇਖ ਜਦੋ ਜੇਲ੍ਹ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਜਖ਼ਮੀ ਕੈਦੀ ਨੂੰ ਹਸਪਤਾਲ ਦਾਖ਼ਲ ਕਰਵਾਇਆ ,ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਗ੍ਰਿਫ਼ਤਾਰ ਕੀਤੇ ਗਏ ਕੈਦੀ ਦੀ ਪਛਾਣ ਸੰਦੀਪ ਦੇ ਰੂਪ 'ਚ ਹੋਈ ਹੈ। ਜਾਣਕਾਰੀ ਅਨੁਸਾਰ ਦੋਸ਼ੀ ਸੰਦੀਪ ਸਿੰਘ ਦੀ ਨਸ਼ੇ ਨੂੰ ਲੈ ਕੇ ਦੂਜੇ ਕੈਦੀ ਨਾਲ ਲੜਾਈ ਹੋ ਗਈ ਸੀ। ਜਿਸ ਤੋਂ ਬਾਅਦ ਕੈਦੀ ਸੰਦੀਪ ਨੇ ਦੂਜੇ ਕੈਦੀ ਦੇ ਮੂੰਹ 'ਤੇ ਚਮਚੇ ਨਾਲ ਹਮਲਾ ਕਰ ਦਿੱਤਾ । ਫਿਲਹਾਲ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।