by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸਕੂਟੀ 'ਤੇ ਘਰ ਆ ਰਹੀ ਇਕ ਮਹਿਲਾ ਅਧਿਆਪਕ ਦੇ ਗਲੇ 'ਚੋ ਚੇਨ ਖਿੱਚਣ ਵਾਲੇ ਬਾਈਕ ਸਵਾਰ ਲੁਟੇਰਿਆਂ ਨਾਲ ਔਰਤ ਭੀੜ ਗਈ ਹੈ। ਦੱਸ ਦਈਏ ਕਿ ਔਰਤ ਕਰੀਬ 10 ਮਿੰਟ ਤੱਕ ਝਪਟਮਾਰਾ ਨਾਲ ਡਟ ਕੇ ਮੁਕਾਬਲਾ ਕੀਤਾ। ਦੱਸਿਆ ਜਾ ਰਿਹਾ ਹੈ ਜਦੋ ਲੁਟੇਰੇ ਇਕ ਔਰਤ ਦੇ ਗਲੇ ਵਿੱਚ ਪਾਈ ਚੇਨ ਨੂੰ ਝਪਟਣ ਲਗੇ ਤਾਂ ਔਰਤ ਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੂੰ ਫੜ ਲਿਆ ਮੋਟਰਸਾਈਕਲ ਸਵਾਰ ਔਰਤ ਨੂੰ ਘੜੀਸਦੇ ਹੋਏ ਲੈ ਗਏ ਪਰ ਔਰਤ ਨੇ ਉਸ ਨੌਜਵਾਨ ਨੂੰ ਨਹੀਂ ਛੱਡਿਆ। ਮਹਿਲਾ ਅਧਿਆਪਕ ਮੀਨੂ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਘਰ ਆ ਰਹੀ ਸੀ। ਇਸ ਦੌਰਾਨ ਦੇਖਿਆ 2 ਮੋਟਰਸਾਈਕਲ ਸਵਾਰ ਉਸ ਦਾ ਪਿੱਛਾ ਕਰ ਰਹੇ ਸੀ ਜਿਵੇ ਹੀ ਇਹ ਘਰ ਦੇ ਗੇਟ ਬਾਹਰ ਆ ਕੇ ਰੁਕੀ ਤਾਂ ਲੁਟੇਰਿਆਂ ਨੇ ਉਸ ਦੀ ਚੇਨ ਨੂੰ ਹੱਥ ਪਾ ਲਿਆ ਪਰ ਉਸ ਨੇ ਮੋਟਰਸਾਈਕਲ ਸਵਾਰ ਨੂੰ ਧੱਕਾ ਦੇ ਕੇ ਫੜ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ ।