ਚੰਡੀਗੜ੍ਹ,(ਦੇਵ ਇੰਦਰਜੀਤ) :ਪੰਜਾਬ ਦੀ 15ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਬਜਟ ਇਜਲਾਸ ਸ਼ੁਰੂ ਹੁੰਦੇ ਹੀ ਅਕਾਲੀ ਦਲ ਨੇ ਹੰਗਾਮਾ ਕਰ ਦਿੱਤਾ। ਰਾਜਪਾਲ ਦੇ ਸਦਨ ਵਿਚ ਐਂਟਰ ਕਰਦੇ ਹੀ ਅਕਾਲੀਆਂ ਨੇ ਗੋਅ ਬੈਕ ਦੇ ਨਾਅਰੇ ਲਗਾਏ। ਸੁਆਗਤ ਲਈ ਬਿਛਾਏ ਗੲੈ ਰੈਡ ਕਾਰਪੈਟ ਨੂੰ ਵੀ ਹਟਾ ਦਿੱਤਾ। ਗਵਰਨਰ ਵੀਪੀ ਬਦਨੌਰ ਦੇ ਭਾਸ਼ਣ ਦੌਰਾਨ ਅਕਾਲੀਆਂ ਨੇ ਨਾਅਰੇਬਾਜ਼ੀ ਕੀਤੀ।
ਬਿਕਰਮ ਸਿੰਘ ਮਜੀਠੀਆ, ਆਮ ਆਦਮੀ ਪਾਟੀ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਅਲੱਗ ਅਲੱਗ ਜਗ੍ਹਾ 'ਤੇ ਰਾਜਪਾਲ ਦੇ ਜਾਣ ਦੇ ਰਸਤੇ ਵਿਚ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਜਦ ਰਾਜਪਾਲ ਵੀਪੀ ਸਿੰਘ ਬਦਨੌਰ ਵਿਧਾਨ ਸਭਾ ਵਿਚ ਐਂਟਰ ਕਰ ਰਹੇ ਸੀ ਤਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਰਾਜਪਾਲ ਗੋ ਬੈਕ ਦੇ ਨਾਅਰੇ ਲਗਾਏ। ਭਾਰੀ ਹੰਗਾਮੇ ਦੇ ਵਿਚ ਸਦਨ ਦੀ ਕਾਰਵਾਈ ਦੋ ਵਜੇ ਤੱਕ ਮੁਲਵੀ ਕਰ ਦਿੱਤੀ ਗਈ।
ਮਜੀਠੀਆ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ। ਕੇਂਦਰ ਸਰਕਾਰ ਦੇ ਨਾਲ ਮਿਲ ਕੇ ਫਰੈਂਡਲੀ ਮੈਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਰਾਜਪਾਲ ਨੇ ਪੰਜਾਬ ਵਿਘਾਨ ਸਭਾ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿਲਾਂ ਨੂੰ ਰੋਕਿਆ ਹੋਇਆ ਹੈ , ਉਸ ਰਾਜਪਾਲ ਦਾ ਵਿਰੋਧ ਨਾ ਕਰਕੇ ਕੈਪਟਨ ਸਰਕਾਰ ਮਿਲੀਭੁਗਤ ਸਾਬਤ ਕਰ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੋਲੋਂ ਇਸ 'ਤੇ ਸਪਸ਼ਟੀਕਰਣ ਵੀ ਮੰਗਿਆ।