ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ 4 ਪਰਿਵਾਰਿਕ ਮੈਬਰਾਂ ਸਮੇਤ 5 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖੁਦ ਵੀ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਪੁਲਿਸ ਅਧਿਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਲਾੜਾ -ਲਾੜੀ ਵੀ ਸ਼ਾਮਲ ਹਨ ,ਜਿਨ੍ਹਾਂ ਦਾ ਹਾਲੇ 1 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਿਸ ਅਧਿਕਾਰੀ ਵਿਨੋਦ ਨੇ ਦੱਸਿਆ ਕਿ ਸਾਨੂੰ ਸਵੇਰੇ ਕਰੀਬ 3 ਵਜੇ ਸੂਚਨਾ ਮਿਲੀ ਕਿ ਕਿਸ਼ਨੀ ਥਾਣਾ ਖੇਤਰ ਅਧੀਨ ਗੋਕੁਲਪੁਰ ਦੇ ਰਹਿਣ ਵਾਲੇ ਸ਼ਿਵ ਵੀਰ ਨੇ ਆਪਣੇ ਭਰਾ ਯਾਦਵ ਸੋਨੂੰ, ਸੋਨੂੰ ਦੀ ਪਤਨੀ ਸੋਨੀ ,ਆਪਣੇ ਜੀਜਾ ਸੌਰਭ ਤੇ ਆਪਣੇ ਦੋਸਤ ਦੀਪਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਸ ਦੌਰਾਨ ਉਸ ਨੇ ਆਪਣੀ ਪਤਨੀ ਡੋਲੀ ਤੇ ਮਾਸੀ ਸੁਸ਼ਮਾ ਨੂੰ ਵੀ ਜਖ਼ਮੀ ਕਰ ਦਿੱਤਾ । ਸ਼ਿਵ ਵੀਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਸਤੌਲ ਨਾਲ ਗੋਲੀ ਮਾਰ ਕੇ ਖੁਦ ਵੀ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ । ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਸ਼ਿਵ ਵੀਰ ਨੇ ਇਸ ਵਾਰਦਾਤ ਨੂੰ ਦੇਰ ਰਾਤ ਅੰਜਾਮ ਦਿੱਤਾ ,ਜਦੋ ਪਰਿਵਾਰਿਕ ਮੈਬਰ ਸੁੱਤੇ ਹੋਏ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।