ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਮਹਿਲਾ ਨੇ ਫੇਸਬੁੱਕ ਅਕਾਊਟ ਤੇ ਅਪਲੋਡ ਕੀਤੀ ਆਪਣੀ ਤਸਵੀਰ ਹਟਾਉਣ ਲਈ ਕਿਹਾ ਤਾਂ ਦੋਸ਼ੀ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ 20 ਹਜ਼ਾਰ ਰੁਪਏ ਦੀ ਨਕਦੀ ਨਾ ਦਿੱਤੀ ਤਾਂ ਉਹ ਉਸ ਦੀਆਂ ਤਸਵੀਰਾਂ ਨੂੰ ਅਸ਼ਲੀਲ ਬਣਾਕੇ ਅਪਲੋਡ ਕਰ ਦੇਵੇਗਾ। ਦੋਸ਼ੀ ਨੇ ਮਹਿਲਾ ਦੀ ਤਸਵੀਰ 'ਤੇ 420 ਲਿਖ ਕੇ ਕੁਮੈਂਟ ਵੀ ਕੀਤਾ । ਇਸ ਮਾਮਲੇ ਵਿੱਚ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਦੀਪਕ ਕੁਮਾਰ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ 'ਚ ਮਹਿਲਾ ਨੇ ਦੱਸਿਆ ਕਿ ਉਸ ਦੀ ਦੀਪਕ ਨਾਲ ਰੰਜਿਸ਼ ਚੱਲ ਰਹੀ ਹੈ। ਪਿਛਲੇ ਸਾਲ ਦੋਸ਼ੀ ਨੇ ਮਹਿਲਾ ਨੂੰ ਆਨਲਾਈਨ ਫਾਲੋ ਕਰਨਾ ਸ਼ੁਰੂ ਕਰ ਦਿੱਤਾ । ਬੀਤੀ ਦਿਨੀਂ ਦੋਸ਼ੀ ਨੇ ਆਪਣੇ ਫੇਸਬੁੱਕ ਅਕਾਊਂਟ ਦੀਪਕ ਤੇ ਮਹਿਲਾ ਦੀ ਇੱਕ ਤਸਵੀਰ ਅਪਲੋਡ ਕੀਤੀ। ਮਹਿਲਾ ਨੇ ਜਦੋ ਉਸ ਨੂੰ ਡਲੀਟ ਕਰਨ ਲਈ ਕਿਹਾ ਤਾਂ ਦੋਸ਼ੀ ਨੇ ਡਲੀਟ ਕਰਨ ਦੇ ਬਦਲੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ।ਪੈਸੇ ਨਾ ਦੇਣ 'ਤੇ ਦੋਸ਼ੀ ਨੇ ਤਸਵੀਰ ਨੂੰ ਅਸ਼ਲੀਲ ਬਣਾ ਕੇ ਬਦਨਾਮ ਕਰਨ ਦੀ ਧਮਕੀ ਦਿੱਤੀ। ਫਿਲਹਾਲ ਪੁਲਿਸ ਨੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।