by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਉਮਰਕੋਟ ਦੇ ਬਾਹਰੀ ਇਲਾਕੇ 'ਚ ਇਕ ਦਰੱਖ਼ਤ ਨਾਲ ਹਿੰਦੂ ਨੌਜਵਾਨ ਦੀ ਲਾਸ਼ ਲਟਕਦੀ ਪਾਈ ਜਾਣ ’ਤੇ ਕਸਬੇ ਵਿਚ ਹਿੰਦੂ ਫਿਰਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਮ ਈਸ਼ਵਰ ਦਾਸ ਦੇ ਰੂਪ ਵਿਚ ਹੋਈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਈਸ਼ਵਰ ਦਾਸ ਦੋ ਦਿਨ ਤੋਂ ਲਾਪਤਾ ਸੀ। ਉਸ ਦੇ ਗੁੰਮ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੋਈ ਸੀ। ਈਸ਼ਵਰ ਦਾਸ ਇੱਟਾਂ ਦੇ ਭੱਠੇ ’ਤੇ ਨੌਕਰੀ ਕਰਦਾ ਸੀ 'ਤੇ ਇਕ ਮਹੀਨੇ ਪਹਿਲਾ ਉਸ ਨੇ ਕੰਮ ਛੱਡ ਦਿੱਤਾ ਸੀ। ਉਹ ਘਰ ਤੋਂ ਦੋ ਦਿਨ ਪਹਿਲਾ ਇੱਟ ਭੱਠਾ ਮਾਲਿਕ ਤੋਂ ਆਪਣੀ ਬਣਦੀ ਤਨਖ਼ਾਹ ਲੈਣ ਲਈ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕੇ ਦਿੱਤੀ ਹੈ।