by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਦੇ ਪਿੰਡ ਰੋਲੀ ਵਿਖੇ ਕੈਨੇਡਾ ਤੋਂ ਆਏ ਅਮਰਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਆਪਣੇ ਵਿਆਹ ਮੌਕੇ ਆਪਣੀ ਡੋਲੀ ਲਈ ਮਹਿੰਗੀ ਗੱਡੀ ਨੂੰ ਠੁਕਰਾ ਕੇ ਆਪਣੇ ਪਿਤਾ ਦੀ ਸੰਭਾਲ ਕੇ ਰੱਖੀ ਪੁਰਾਣੀ ਮਰੂਤੀ ਕਾਰ ਨੂੰ ਦੁਹਲਣ ਵਾਂਗ ਸਜਾ ਕੇ ਆਪਣੀ ਲਾੜੀ ਨੂੰ ਵਿਆਹੁਣ ਲਈ ਗਿਆ। ਜਦੋ ਲਾੜਾ ਕਾਰ 'ਤੇ ਸਵਾਰ ਹੋ ਹੋਇਆ ਤਾਂ ਲੋਕਾਂ ਵਲੋਂ ਮੁੰਡੇ ਦੀ ਪ੍ਰਸ਼ੰਸ਼ਾ ਕੀਤੀ ਗਈ। ਲਾੜੇ ਅਮਰਿੰਦਰ ਸਿੰਘ ਨੇ ਕਿਹਾ ਮੈ ਇਸ ਨੂੰ ਮਰੂਤੀ ਕਾਰ ਨਹੀਂ ਸਗੋਂ ਜਿਦੰਗੀ ਦਾ ਸਭ ਤੋਂ ਵੱਡਾ ਤੋਹਫ਼ਾ ਸਮਝਦਾ ਹੈ। ਜਿਸ ਦੀ ਬਦੋਲਤ ਮੈ ਆਪਣੇ ਪਿਤਾ ਨੂੰ ਹਮੇਸ਼ਾ ਯਾਦ ਕਰਦਾ ਹਾਂ । ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸ਼ੇਬਾਜ਼ੀਆਂ ਨੂੰ ਛੱਡ ਜੇ ਆਪਣੇ ਪੁਰਖੀ ਵਿਰਾਸਤ ਨਾਲ ਜੀਵਨ ਬਤੀਤ ਕਰਨ। ਇਸ ਮੌਕੇ 'ਤੇ ਲਾੜੀ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਅਮਰਿੰਦਰ ਸਿੰਘ ਵਿਆਹ ਲਈ ਆਪਣੇ ਪਿਤਾ ਦੀ ਸੰਭਾਲੀ ਕਾਰ 'ਚ ਆਏ ਹਨ ।