ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਰਾਮਾ ਮੰਡੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਰਦੀਪ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਪ੍ਰੇਮਿਕਾ ਦੇ ਨਾ ਮਿਲਣ ਆਉਣ ਤੋਂ ਦੁੱਖੀ ਹੋ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਜਦੋ ਗੁਰਪ੍ਰੀਤ ਦੀ ਭੈਣ ਚਰਨਜੀਤ ਕੌਰ ਉਸ ਨੂੰ ਬੁਲਾਉਣ ਗਈ ਤਾਂ ਉਸ ਨੇ ਦੇਖਿਆ ਉਹ ਮ੍ਰਿਤਕ ਹਾਲਤ 'ਚ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਭੈਣ ਚਰਨਜੀਤ ਨੇ ਦੱਸਿਆ ਕਿ ਗੁਰਪ੍ਰੀਤ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ । ਬੀਤੀ ਦਿਨੀਂ ਕੁਝ ਦਿਨਾਂ ਤੋਂ ਉਸ ਦੇ ਭਰਾ ਦੀ ਕੁੜੀ ਨਾਲ ਲੜਾਈ ਹੋਈ ਸੀ । ਕੁੜੀ ਨੇ ਉਸ ਦੇ ਭਰਾ ਨੂੰ ਮਿਲਣ ਲਈ ਬੁਲਾਇਆ । ਜਿਸ ਤੋਂ ਬਾਅਦ ਉਸ ਦਾ ਭਰਾ ਕੁੜੀ ਨੂੰ ਮਿਲਣ ਗਿਆ ਤੇ ਵਾਪਸ ਜਦੋ ਆਇਆ ਤਾਂ ਕਾਫੀ ਪ੍ਰੇਸ਼ਾਨ ਸੀ। ਉਸ ਦੇ ਭਰਾ ਨੇ ਦੱਸਿਆ ਕਿ ਕੁੜੀ ਉਸ ਨੂੰ ਮਿਲਣ ਨਹੀਂ ਆਈ । ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।