ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸੋਸ਼ਲ ਮੀਡੀਆ ਤੇ ਕੁੜੀ ਨਾਲ ਦੋਸਤੀ ਕਰਨੀ ਇੱਕ ਨੌਜਵਾਨ ਨੂੰ ਮਹਿੰਗੀ ਪੈ ਗਈ। ਦੱਸਿਆ ਜਾ ਰਿਹਾ ਸੋਸ਼ਲ ਮੀਡੀਆ ਰਾਹੀਂ ਬਣੀ ਮਹਿਲਾ ਦੋਸਤ ਨੇ ਆਪਣੇ ਨੌਜਵਾਨ ਦੋਸਤ ਨੂੰ ਝਾਂਸੇ ਵਿੱਚ ਫਸਾ ਕੇ ਕਮਰੇ ਵਿੱਚ ਬੁਲਾਇਆ ਤੇ ਹੋਰ ਸਾਥੀਆਂ ਨਾਲ ਮਿਲ ਕੇ ਠੱਗੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਸ ਨਾਲ ਕੁੱਟਮਾਰ ਕੀਤੀ। ਹਨੀ ਟ੍ਰੈਪ ਵਰਗੇ ਮਾਮਲੇ ਵਿੱਚ ਪੀੜਤ ਨੌਜਵਾਨ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਮਹਿਲਾ ਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਸਨੀ ਕੁਮਾਰ ਨੇ ਬਿਆਨਾਂ 'ਚ ਕਿਹਾ ਕਿ ਉਹ ਕੋਹਾੜਾ ਵਿੱਚ ਇੱਕ ਆਯੁਰਵੈਦਿਕ ਕੰਪਨੀ ਵਿੱਚ ਕੰਮ ਕਰਦਾ ਹੈ ।ਜਿਸ ਦੀ ਸੋਸ਼ਲ ਮੀਡੀਆ 'ਤੇ ਪੂਜਾ ਨਾਮ ਦੀ ਮਹਿਲਾ ਨਾਲ ਦੋਸਤੀ ਹੋ ਗਈ। ਜਿਸ ਨੇ ਖੁਦ ਨੂੰ ਤਲਾਕਸ਼ੁਦਾ ਦੱਸਦੇ ਹੋਏ ਕਿਹਾ ਕਿ ਉਹ ਕੁਹਾੜਾ 'ਚ ਹੀ ਆਪਣੇ ਬੱਚਿਆਂ ਨਾਲ ਰਹਿੰਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਫੋਨ 'ਤੇ ਗੱਲਬਾਤ ਸ਼ੁਰੂ ਹੋ ਗਈ ।ਇਸ ਤੋਂ ਬਾਅਦ ਪੂਜਾ ਨੇ ਮਿਲਣ ਲਈ ਬੁਲਾਇਆ, ਜਦੋ ਉਹ ਮਿਲ ਲਈ ਗਿਆ ਤਾਂ ਪੂਜਾ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਜਦੋ ਸਨੀ ਨੇ ਪੂਜਾ ਨੂੰ ਬੁਲਾਉਣ ਦਾ ਕਾਰਨ ਪੁੱਛਿਆ ਤਾਂ ਕਮਰੇ ਅੰਦਰੋਂ 2 ਨੌਜਵਾਨ ਬਾਹਰ ਨਿਕਲ ਆਏ ।ਜਿਨ੍ਹਾਂ ਨੇ ਸਨੀ ਦੇ ਗਲੇ 'ਤੇ ਦਾਤਰ ਰੱਖ ਦਿੱਤਾ ਤੇ ਉਸ ਕੋਲੋਂ 1500 ਦੀ ਨਕਦੀ ਤੇ ਹੋਰ ਵੀ ਸਮਾਨ ਖੋਹ ਲਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।