by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਡੈਂਟਲ ਕਾਲਜ ਵਿੱਚ ਦੰਦ ਕਢਵਾਉਣ ਗਈ ਮਹਿਲਾ ਦੀ ਬੇਹੋਸ਼ੀ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਵੈ ਨੋਟਿਸ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਡੈਂਟਲ ਕਾਲਜ ਵਿੱਚ ਦੰਦ ਕਢਵਾਉਣ ਆਈ ਮਹਿਲਾ ਦੀ ਬੇਹੋਸ਼ੀ ਦਾ ਟੀਕਾ ਲੱਗਣ ਤੋਂ ਬਾਅਦ ਮੌਤ ਹੋ ਗਈ ਹੈ ।
ਕਾਲਜ ਦੀ ਇੰਟਰਨ ਵਲੋਂ ਮਹਿਲਾ ਨੂੰ ਅਨਸਥੀਸਿਆ ਦਾ ਟੀਕਾ ਲਗਾਇਆ ਗਿਆ ਸੀ ।ਉਰਲ ਸਰਜਰੀ ਵਿਭਾਗ ਵਿੱਚ 34 ਸਾਲ ਦੀ ਔਰਤ ਆਪਣੇ ਪਤੀ ਸੂਰਜ ਨਾਲ ਆਈ ਸੀ ।ਉਸ ਦੇ ਦੰਦ ਵਿੱਚ ਦਰਦ ਸੀ ਜਿਸ ਨੂੰ ਦੰਦ ਕਢਵਾਉਣ ਦੀ ਸਲਾਹ ਦਿੱਤੀ ਗਈ ਸੀ ।ਜਿਸ ਤੋਂ ਬਾਅਦ ਜੋ ਔਰਤ ਦੰਦ ਕਰਵਾਉਣ ਲਈ ਗਈ ਤਾਂ ਉਸ ਦੇ ਬੇਹੋਸ਼ ਦਾ ਟੀਕਾ ਲੱਗਣ ਤੋਂ ਬਾਅਦ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਸੀ । ਇਸ ਦੌਰਾਨ ਹੀ ਅਚਾਨਕ ਉਸ ਦੀ ਮੌਤ ਹੋ ਗਈ ।