ਲੜਾਈ ਦੇ ਮਾਮਲੇ ‘ਚ ਗਵਾਹੀ ਦੇਣ ਆਈ ਮਹਿਲਾ ਨੂੰ ਪਤੀ ਨੇ ਮਾਰੀ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਤੀ ਨੇ ਕੋਰਟ 'ਚ ਗਵਾਹੀ ਦੇਣ ਆਈ ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ। ਦੱਸਿਆ ਜਾ ਰਿਹਾ ਪਤੀ -ਪਤਨੀ ਵਿਚਾਲੇ ਚੱਲ ਰਹੀ ਲੜਾਈ ਨੂੰ ਲੈ ਕੇ ਮਹਿਲਾ ਅਦਾਲਤ ਵਿੱਚ ਗਵਾਹੀ ਦੇਣ ਲਈ ਆਈ ਸੀ। ਇਸ ਦੌਰਾਨ ਉਸ ਦੇ ਪਤੀ ਨੇ ਉਸ ਨੂੰ ਗੋਲੀਆਂ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਹੀ ਮਹਿਲਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਨਾਲ ਅਦਾਲਤ 'ਚ ਦਹਿਸ਼ਤ ਆ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ । ਜਖ਼ਮੀ ਮਹਿਲਾ ਦੀ ਪਛਾਣ ਰਾਧਾ ਦੇ ਰੂਪ 'ਚ ਹੋਈ ਹੈ ।ਪੀੜਤ ਦੇ ਢਿੱਡ 'ਤੇ ਗੋਲੀਆਂ ਲੱਗੀਆਂ ਹਨ। ਦੋਸ਼ੀ ਦੀ ਪਛਾਣ ਕਾਮੇਸ਼ਵਰ ਕੁਮਾਰ ਦੇ ਰੂਪ 'ਚ ਹੋਈ ਹੈ ।