by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਰੋਕਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਨੌਜਵਾਨ ਤੇ ਉਸ ਦੀ ਮਾਤਾ ਨੇ ਟ੍ਰੈਫਿਕ ਪੁਲਿਸ ਵਾਲਿਆਂ ਨਾਲ ਕਾਫੀ ਬਹਿਸ ਕੀਤੀ, ਜਿਸ ਤੋਂ ਬਾਅਦ ਹੰਗਾਮਾ ਵੱਧ ਗਿਆ। ਇਸ ਵਿਚਾਲੇ ਕਿਸੇ ਰਾਹਗੀਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਹੁਣ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ 'ਤੇ ਜਾ ਰਹੇ ਮਾਂ- ਪੁੱਤ ਨੂੰ ਪੁਲਿਸ ਨੇ ਰੋਕ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਕਤ ਨੌਜਵਾਨ ਨਾਲ ਗਲਤ ਸ਼ਬਦ ਵਰਤੇ। ਜਿਸ ਤੋਂ ਬਾਅਦ ਨੌਜਵਾਨ ਦੀ ਮਾਤਾ ਨੇ ਪੁਲਿਸ ਵਾਲਿਆਂ ਨੂੰ ਖਰੀਆਂ- ਖਰੀਆਂ ਸੁਣਾਇਆ। ਮਾਤਾ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਗੈਂਗਸਟਰ ਤਾਂ ਤੁਹਾਡੇ ਕੋਲੋਂ ਫੜ ਨਹੀ ਹੁੰਦੇ ਤੇ ਚੰਗੇ ਮੁੰਡਿਆਂ ਨੂੰ ਤੁਸੀਂ ਪ੍ਰੇਸ਼ਾਨ ਕਰਦੇ ਹਨ ।