by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੰਜਾਬ ਦੀ 1 ਸਰਕਾਰੀ ਬੱਸ ਵਿੱਚ ਇੱਕ ਮਹਿਲਾ ਨੇ ਕੰਡਕਟਰ ਦੇ ਹੱਥੋਂ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹ ਲਈ। ਜਿਸ ਤੋਂ ਬਾਅਦ ਮਹਿਲਾ ਤੇ ਕੰਡਕਟਰ ਵਲੋਂ ਕਾਫੀ ਸਮੇ ਤੱਕ ਹੰਗਾਮਾ ਕੀਤਾ ਗਿਆ ਤੇ ਬੱਸ 'ਚ ਥੱਪੜੋ -ਥੱਪੜੀ ਵਾਲਾ ਮਾਹੌਲ ਬਣ ਗਿਆ। ਇਸ ਮਾਮਲੇ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਕੰਡਕਟਰ ਲਗਾਤਾਰ ਮਹਿਲਾ ਨੂੰ ਆਪਣੀ ਟਿਕਟਾਂ ਕੱਟਣ ਵਾਲੀ ਮਸ਼ੀਨ ਵਾਪਸ ਦੇਣ ਲੋ ਬੋਲ ਰਿਹਾ ਹੈ ਪਰ ਅੱਗੇ ਮਹਿਲਾ ਕਹਿ ਰਹੀ ਹੈ ਕਿ ਉਸ ਨੂੰ ਬੋਲਣਾ ਨਹੀ ਆਉਂਦਾ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਬੱਸ ਵਿੱਚ ਬੈਠੀਆਂ ਹੋਰ ਸਵਾਰੀਆਂ ਨਾਲ ਲੜਾਈ ਕਰਦੇ ਹੋਏ ਤੇ ਪੁਲਿਸ ਸਟੇਸ਼ਨ ਤੱਕ ਜਾਣ ਦੀ ਗੱਲ ਕਰਦੀ ਹੈ ।