ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਮਹਿਲਾ ਨੇ ਦਰਦ ਨਾਲ ਕੁਰਲਾਉਂਦੇ ਹੋਏ ਹਸਪਤਾਲ ਸਥਿਤ ਜੱਚਾ- ਬੱਚਾ ਵਾਰਡ ਦੇ ਬਾਹਰ ਫਰਸ਼ ਤੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਮਾਮਲੇ ਦੀ ਇਕ ਵੀਡੀਓ ਹੀ ਸਾਹਮਣੇ ਆਈ ਹੈ। ਜੰਗ ਬਹਾਦਰ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਪ੍ਰੈਗਨੈਸੀ ਦੀ ਦਰਦ ਸ਼ੁਰੂ ਹੋ ਗਈ ਸੀ। ਜਿਸ ਤੋਂ ਬਾਅਦ ਪਰਿਵਾਰਿਕ ਮੈਬਰ ਉਸ ਨੂੰ ਲੈ ਕੇ ਹਸਪਤਾਲ ਗਏ। ਜਿਥੇ ਸਟਾਫ ਨੇ ਇਲਾਜ ਕਰਨ ਦੀ ਬਜਾਏ ਉਸ ਦੀ ਪਤਨੀ ਦੇ ਪਹਿਲਾ ਟੈਸਟ ਕਰਵਾਉਣ ਲਈ ਕਿਹਾ ਤੇ ਉਸ ਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ।
ਕਾਫੀ ਸਮੇ ਉਸ ਦੇ ਦਰਦ ਹੁੰਦੀ ਰਹੀ ਪਰ ਡਾਕਟਰ ਨੇ ਉਸ ਦਾ ਇਲਾਜ ਨਹੀਂ ਕੀਤਾ ਪਰਿਵਾਰਿਕ ਮੈਬਰਾਂ ਵਲੋਂ ਹਸਪਤਾਲ ਦੇ ਸਟਾਫ ਤੇ ਲਾਪਰਵਾਹੀ ਦੇ ਵੀ ਦੋਸ਼ ਲਗਾਏ ਗਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਗਰਭਵਤੀ ਮਹਿਲਾ ਦਾ ਉਸ ਦੇ ਪਰਿਵਾਰਿਕ ਮੈਬਰਾਂ ਨੇ ਕੋਈ ਟੈਸਟ ਨਹੀਂ ਕਰਵਾ ਕਰ ਰੱਖਿਆ ਸੀ। ਇਸ ਕਾਰਨ ਹੀ ਸਟਾਫ ਨੇ ਉਨ੍ਹਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਸੀ। ਇਹ ਟੈਸਟ ਗਰਭਵਤੀ ਮਹਿਲਾ ਦੇ ਮੁਫ਼ਤ ਕੀਤੇ ਜਾਣੇ ਸੀ ।