by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਿੰਡ ਸਮੋਦੀਆਂ 'ਚ ਇੱਕ ਮਹਿਲਾ TV ਸੀਰੀਅਲ ਦੇਖ ਰਹੀ ਸੀ। ਇਸ ਦੌਰਾਨ ਉਸ ਦਾ ਪਤੀ ਸ਼ਰਾਬ ਦੇ ਨਸ਼ੇ 'ਚ ਸ਼ਿਆਮ ਲਾਲ ਨੇ ਉਸ ਨੂੰ TV ਬੰਦ ਕਰਨ ਲਈ ਕਿਹਾ ਤਾਂ ਉਨ੍ਹਾਂ ਵਿੱਚ ਲੜਾਈ ਹੋ ਗਈ। ਜਿਸ ਤੋਂ ਬਾਅਦ ਸ਼ਿਆਮ ਲਾਲ ਨੇ ਆਪਣੀ ਪਤਨੀ ਨੂੰ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਪਰਿਵਾਰਿਕ ਮੈਬਰਾਂ ਵਲੋਂ ਮੌਕੇ 'ਤੇ ਜਖ਼ਮੀ ਹਾਲਤ 'ਚ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ,ਉੱਥੇ ਡਾਕਟਰਾਂ ਨੇ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਡਾਕਟਰਾਂ ਵਲੋਂ ਮਹਿਲਾ ਦੀ ਬਾਂਹ ਵਿੱਚ ਗੋਲੀ ਲੱਗਣ ਨਾਲ ਫਰੈਕਚਰ ਹੋਣ ਦੀ ਗੱਲ ਕਹਿ ਗਈ ਹੈ ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਹਿਲਾ ਦੇ ਪੁੱਤ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰ ਲਿਆ। ਹਾਲਾਂਕਿ ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦੇ ਹੋਏ ਦੋਸ਼ੀ ਸ਼ਿਆਮ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।