ਨਿਊਜ਼ ਡੈਸਕ (ਰਿੰਪੀ ਸ਼ਰਮਾ ): ਰਾਏਕੋਟ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਸਹੁਰੇ ਪਰਿਵਾਰ ਨੇ 32 ਲੱਖ ਰੁਪਏ ਖਰਚ ਕਰਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਸੀ ਪਰ ਉੱਥੇ ਪਹੁੰਚ ਕੇ ਨੂੰਹ ਨੇ ਆਪਣੇ ਪਤੀ ਨੂੰ ਸੱਦਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁੜੀ ਤੇ ਉਸ ਦੇ ਪਰਿਵਾਰਿਕ ਮੈਬਰਾਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ਼ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੁੜੀ ਵਿਆਹ ਕਰਵਾ ਕੇ ਆਪਣੇ ਸਹੁਰੇ ਪਰਿਵਾਰ ਦਾ 32 ਲੱਖ ਰੁਪਏ ਦਾ ਖ਼ਰਚਾ ਕਰਵਾ ਕੇ ਵਿਦੇਸ਼ ਗਈ ਸੀ ਤੇ ਬਾਹਰ ਜਾ ਕੇ ਉਹ ਮੁੰਡੇ ਨੂੰ ਵਿਦੇਸ਼ ਸੱਦਣ ਤੋਂ ਮੁੱਕ ਗਈ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਥਾਣੇ ਪਹੁੰਚਿਆ।
ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ 'ਚ ਚਮਕੌਰ ਸਿੰਘ ਵਾਸੀ ਪ੍ਰੇਮ ਨਗਰ ਨੇ ਕਿਹਾ ਕਿ ਉਸ ਨੇ ਆਪਣੇ ਮੁੰਡੇ ਇੰਦਰਪ੍ਰੀਤ ਸਿੰਘ ਦਾ ਵਿਆਹ ਨਵਦੀਪ ਕੌਰ ਨਾਲ ਕੀਤਾ ਸੀ ਤੇ ਇਹ ਵੀ ਸਹਿਮਤੀ ਹੋਈ ਸੀ ਕਿ ਨਵਦੀਪ ਕੌਰ ਪੜ੍ਹਾਈ ਲਈ ਵਿਦੇਸ਼ ਜਾਵੇਗੀ ਤੇ ਮੁੰਡੇ ਨੂੰ ਵੀ ਵਿਦੇਸ਼ ਬੁਲਾਏ ਗਈ। ਨਵਦੀਪ ਕੌਰ ਦੇ ਵਿਦੇਸ਼ ਜਾਣ ਦਾ ਸਾਰਾ ਖ਼ਰਚਾ ਸਹੁਰੇ ਪਰਿਵਾਰ ਵਲੋਂ ਕੀਤਾ ਗਿਆ ਪਰ ਕੁੜੀ ਨੇ ਕੈਨੇਡਾ ਪਹੁੰਚ ਕੇ ਮੁੰਡੇ ਨੂੰ ਸੱਦਣ ਤੋਂ ਇਨਕਾਰ ਕਰ ਦਿੱਤਾ। ਮੁੰਡੇ ਦੇ ਪਿਤਾ ਨੇ ਦੋਸ਼ ਲਗਾਏ ਕਿ ਨਵਦੀਪ ਕੌਰ ਉਨ੍ਹਾਂ ਪਾਸੋ ਫੀਸਾਂ ਤੇ ਖ਼ਰਚਾ ਮੰਗਵਾਉਂਦੀ ਰਹੀ ਪਰ ਉਸ ਨੇ ਪੜ੍ਹਾਈ ਨਹੀ ਕੀਤੀ ।ਜਿਸ ਕਾਰਨ ਉਨ੍ਹਾਂ ਦਾ ਮੁੰਡਾ ਵਿਦੇਸ਼ ਨਹੀ ਜਾ ਸਕਿਆ ਤੇ ਉਸ ਨੇ ਆਪਣੇ ਪਤੀ ਨਾਲ ਗੱਲ ਕਰਨੀ ਵੀ ਛੱਡ ਦਿੱਤੀ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।