ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਹਰਾਦੂਨ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਵਿਆਹ ਤੋਂ ਬਾਅਦ ਨੌਜਵਾਨ ਨੇ ਹਨੀਮੂਨ ਪੈਕੇਜ ਲੈ ਕੇ ਮਾਲਦੀਵ ਜਾਣ ਦਾ ਪਲਾਨ ਬਣਾਇਆ ਸੀ ਪਰ ਪਤਨੀ ਉਸ ਤੋਂ ਪਹਿਲਾਂ ਹੀ ਵੱਖ ਹੋ ਗਈ। ਉਸ ਦੀ ਪਤਨੀ ਨੇ ਟੂਰ ਐਂਡ ਟ੍ਰੈਵਲ ਕੰਪਨੀ ਨਾਲ ਮਿਲੀਭੁਗਤ ਕਰਕੇ ਬੁਕਿੰਗ ਦੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ। ਪਤਾ ਲੱਗਾ ਕੀ ਨੌਜਵਾਨ ਦੀ ਪਤਨੀ ਇਸ ਪੈਕੇਜ ਤੇ ਆਪਣੀ ਭੈਣਾਂ ਨਾਲ ਮਾਲਦੀਵ ਚੱਲ ਗਈ। ਦੱਸਿਆ ਜਾ ਰਿਹਾ ਕਿ ਕੰਪਨੀ ਦੇ ਕਰਮਚਾਰੀਆਂ ਨੇ ਉਸ ਦੀ ਭੈਣ ਨੂੰ ਪਤੀ ਦੇ ਨਾਂ 'ਤੇ ਭੇਜਿਆ। ਨੌਜਵਾਨ ਦੀ ਸ਼ਿਕਾਇਤ ਤੇ ਪਤਨੀ, ਭੈਣ ਸਮੇਤ ਕੰਪਨੀ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਅਕਿੰਟ ਦਾ ਵਿਆਹ ਦਾ ਅਕਤੂਬਰ 2021 'ਚ ਮਹਾਰਨਪੁਰ ਦੀ ਰਹਿਣ ਵਾਲੀ ਸੋਨਾਕਸ਼ੀ ਨਾਲ ਹੋਇਆ ਸੀ। ਦਸੰਬਰ 'ਚ ਉਹ ਟ੍ਰੈਵਲ ਟਰੂਪਸ ਗਲੋਬਲ ਪ੍ਰਾਈਵੇਟ ਲਿਮਟਿਡ ਨਾਲ ਹਨੀਮੂਨ 'ਤੇ ਜਾਣਾ ਸੀ ਹਾਲਾਂਕਿ ਜਨਵਰੀ 2022 ਵਿੱਚ ਅੰਕਿਤ ਤੇ ਸੋਨਾਕਸ਼ੀ ਵਿਚਾਲੇ ਲੜਾਈ ਸ਼ੁਰੂ ਹੋ ਗਈ । ਕੁਝ ਦਿਨ ਬਾਅਦ ਸੋਨਾਕਸ਼ੀ ਆਪਣੇ ਪੇਕੇ ਘਰ ਚੱਲੀ ਗਈ।
ਇਸ ਤੋਂ ਬਾਅਦ ਅੰਕਿਤ ਨੇ ਕੰਪਨੀ ਦੇ ਡਾਇਰੈਕਟਰ ਤੋਂ ਪਾਸੇ ਮੰਗੇ ਪਰ ਉਹ ਟਾਲ- ਮਟੋਲ ਕਰਨ ਲੱਗਾ। ਇਸ ਦੌਰਾਨ 2022 ਅਪ੍ਰੈਲ 'ਚ ਸੋਨਾਕਸ਼ੀ ਤੇ ਅੰਕਿਤ ਵੱਖ ਹੋ ਗਏ। ਅਗਸਤ 2022 'ਚ ਜਦੋ ਅੰਕਿਤ ਨੇ ਸੋਨਾਕਸ਼ੀ ਤੇ ਉਸਦੀ ਭੈਣ ਇਸ਼ਿਤਾ ਦੀਆਂ ਮਾਲਦੀਵ ਘੁੰਮਦੇ ਤਸਵੀਰਾਂ ਦੇਖਿਆ ਤਾਂ ਉਹ ਹੈਰਾਨ ਗਿਆ। ਜਦੋ ਅੰਕਿਤ ਨੇ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਪਤਾ ਲੱਗਾ ਕਿ ਸੋਨਾਕਸ਼ੀ ਦੀ ਭੈਣ ਇਸ਼ਿਤਾ ਅੰਕਿਤ ਦੇ ਨਾਂ 'ਤੇ ਮਾਲਦੀਵ ਗਈ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।