ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਮਲਾ ਦੇ ਪਿੰਡ ਕੁਟਮਾ ਤੋਂ ਰੂਹ ਕੰਬਾਊ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਦੁਬਾਰਾ ਗਰਭਵਤੀ ਨਾ ਹੋਣ 'ਤੇ ਪਤੀ ਨੇ ਆਪਣੀ ਧੀ ਸਾਹਮਣੇ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸ਼ਿਮਲਾ ਦੇ ਰੂਪ 'ਚ ਹੋਈ ਹੈ, ਜਦਕਿ ਦੋਸ਼ੀ ਦੀ ਪਛਾਣ ਬੁਧਵਾ ਦੇ ਰੂਪ ਵਿੱਚ ਹੋਈ ਹੈ। ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੌਕੇ 'ਤੇ ਪਹੁੰਚ ਰਿਸ਼ਤੇਦਾਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੁਧਵਾ ਤੇ ਸ਼ਿਮਲਾ ਦਾ ਵਿਆਹ 2014 'ਚ ਹੋਇਆ ਸੀ । ਸ਼ਿਮਲਾ ਨੇ 2016 'ਚ ਧੀ ਨੂੰ ਜਨਮ ਦਿੱਤਾ ਸੀ, ਬੁਧਵਾ ਪੁੱਤ ਚਾਹੁੰਦਾ ਸੀ । ਉਸ ਸਮੇ ਤੋਂ ਉਸ ਦਾ ਸ਼ਿਮਲਾ ਨਾਲ ਲੜਾਈ ਹੁੰਦੀ ਸੀ, ਫਿਰ ਸ਼ਿਮਲਾ ਗਰਭਵਤੀ ਨਹੀ ਹੋ ਰਹੀ ਸੀ, ਜਿਸ ਕਰਕੇ ਬੁਧਵਾ ਰੋਜ਼ਾਨਾ ਉਸ ਨੂੰ ਤਾਅਨੇ ਮਾਰਦਾ ਸੀ। ਬੀਤੀ ਦਿਨੀਂ ਹੋਏ ਲੜਾਈ 'ਚ ਬੁਧਵਾ ਨੇ ਸ਼ਿਮਲਾ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।