by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ ਤੇ ਰੂਸ ਕਾਫੀ ਸਮੇ ਤੋਂ ਹੋ ਰਹੀ ਹੈ। ਇਸ ਦੌਰਾਨ ਵਿਚਲੇ ਰੂਸ ਵਲੋਂ ਯੂਕਰੇਨ 'ਚ ਤਬਾਹੀ ਮਚਾਈ ਗਈ ਸੀ। ਜਿਸ ਕਾਰਨ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਸੀ। ਇਸ ਜੰਗ ਦੌਰਾਨ ਕਾਫੀ ਲੋਕਾਂ ਦੀ ਮੌਤ ਵੀ ਹੋਈ ਹੈ। ਹੁਣ ਇਸ ਜੰਗ ਨੇ ਨਵਾਂ ਮੋੜ ਲਿਆ ਹੈ ਪਹਿਲਾ ਹਮਲਾਵਰ ਰਹੀ ਰੂਸੀ ਫੋਜ ਸਪਸ਼ੱਟ ਤੋਰ ਤੇ ਦਹਿਸ਼ਤ ਵਿੱਚ ਹੈ ਕਿਉਕਿ ਯੂਕਰੇਨੀ ਫੋਜ ਨੇ ਹੁਣ ਰੂਸ ਵੱਲ ਤੇਜੀ ਨਾਲ ਵੱਧਣਾ ਸ਼ੁਰੂ ਕਰ ਦਿੱਤਾ ਹੈ । ਜਿਸ ਕਾਰਨ ਹੁਣ ਹੋ ਸਕਦਾ ਹੈ ਕਿ ਰੂਸ ਨੂੰ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਵੇ। ਯੂਕਰੇਨ ਦੇ ਰਾਸ਼ਟਰਪਤੀ ਜੇਲੇਸਕੀ ਨੇ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਕੋਲੋਂ ਹਥਿਆਰ ਤੇ ਹੋਰ ਚੀਜਾਂ ਦੀ ਸਹਾਇਤਾ ਵੱਧ ਰਹੀ ਹੈ ।ਅਮਰੀਕਾ ਇਹ ਯਕੀਨੀ ਬਣਾਈਂ ਲਈ ਕੋਸ਼ਿਸ ਕਰ ਰਿਹਾ ਹੈ ਕਿ ਯੂਕਰੇਨ ਦੀਆਂ ਰੱਖਿਆ,ਵਿੱਤੀ,ਆਰਥਿਕ ਤੇ ਜਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ ।