by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਚੱਲਦੀ ਬੱਸ ਵਿੱਚ ਡਰਾਇਵਰ ਫੋਨ ਤੇ ਗੱਲਾਂ ਮਾਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸਵਾਰੀ ਵਲੋਂ ਬਣਾਈ ਹੈ ਜਦੋ ਵੀਡੀਓ ਬਣਾਉਣ ਵਾਲਾ ਵਿਅਕਤੀ ਜਦੋ ਡਰਾਇਵਰ ਨੂੰ ਟੋਕਦਾ ਹੈ ਤਾਂ ਉਹ ਬੋਲਦਾ ਹੈ ਕਿ ਵੀਡੀਓ ਬਣਾ ਲੈ ਕੋਈ ਦਿੱਕਤ ਨਹੀਂ ਹੈ। ਇਸ ਦੇ ਨਾਲ ਕੋਈ ਐਕਸੀਡੈਂਟ ਨਹੀਂ ਹੁੰਦਾ ਹੈ ।ਇਸ ਦੌਰਾਨ ਹੀ ਵੀਡੀਓ ਬਣਾਉਣ ਵਾਲੇ ਵਿਅਕਤੀ ਨਾਲ ਡਰਾਇਵਰ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਡਰਾਇਵਰ ਨੇ ਕਿਹਾ ਕਿ ਉਸ ਦਾ ਵੀ ਪਰਿਵਾਰ ਹੈ ਕੋਈ ਮਜ਼ਬੂਰੀ ਹੈ। ਇਸ ਤੋਂ ਬਾਅਦ ਡਰਾਇਵਰ ਬੱਸ ਨੂੰ ਰੋਕ ਕੇ ਸਫਾਈ ਦੇਣ ਲੱਗ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।