ਅਮਰੀਕਾ ਪਾਕਿਸਤਾਨ ਨੂੰ ਵਿੱਤੀ ਮਦਦ ਨਹੀਂ ਦੇਵੇਗਾ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਦੁਨੀਆ ਦੇ ਸਭ ਤੋਂ ਅਮੀਰ ਮੰਨੇ ਜਾਣ ਵਾਲੇ ਦੇਸ਼ ਅਮਰੀਕਾ ਨੇ ਹੋਰਾਂ ਦੇਸ਼ਾਂ ਪ੍ਰਤੀ ਸਖ਼ਤ ਰੁਖ਼ ਅਖਿਤਾਰ ਕਰ ਲਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਦੇਸ਼ਾਂ ਨੂੰ ਵਿੱਤੀ ਮਦਦ ਦਿੱਤੀ ਪਰ ਉਹੀ ਦੇਸ਼ ਉਨ੍ਹਾਂ ਵਿਰੁੱਧ ਸੰਯੁਕਤ ਰਾਸ਼ਟਰ 'ਚ ਵੋਟ ਕਰ ਦਿੰਦੇ ਹਨ। ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਨਿੱਕੀ ਹੇਲੀ ਨੇ ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਮਰੀਕਾ, ਪਾਕਿਸਤਾਨ ਨੂੰ ਇੱਕ ਬਿਲੀਅਨ ਦੀ ਸਲਾਨਾ ਵਿੱਤੀ ਮਦਦ ਦੇ ਰਿਹਾ ਸੀ ਪਰ ਪਾਕਿਸਤਾਨ ਨੇ ਅਮਰੀਕਾ ਵਿਰੁੱਧ ਸੰਯੁਕਤ ਰਾਸ਼ਟਰ 'ਚ ਵੋਟ ਕੀਤੀ। 

ਪਾਕਿਸਤਾਨ 'ਤੇ ਨਿਸ਼ਾਨੇ ਵਿੰਨ੍ਹਦੇ ਹੋਏ ਨਿੱਕੀ ਨੇ ਅੱਗੇ ਕਿਹਾ ਕਿ ਅਮਰੀਕਾ ਨੇ ਜੋ ਵਿੱਤੀ ਮਦਦ ਪਾਕਿਸਤਾਨ ਨੂੰ ਦਿੱਤੀ ਉਸ ਨਾਲ ਅੱਤਵਾਦ ਨੂੰ ਪੋਸ਼ਿਤ ਕਰਦਾ ਰਿਹਾ। ਉਹੀ ਅੱਤਵਾਦੀ ਸਾਡੇ ਫੌਜੀਆਂ ਨੂੰ ਮਾਰਦੇ ਰਹੇ। ਉਨ੍ਹਾਂ ਕਿਹਾ ਅਮਰੀਕਾ ਨੇ ਹੁਣ ਪਾਕਿਸਤਾਨ ਨੂੰ ਮਦਦ ਦੇਣੀ ਬੰਦ ਕਰ ਦਿੱਤੀ ਹੈ ਤੇ ਉਸ ਨੂੰ ਕੋਈ ਵੀ ਪੈਕੇਜ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਮਰੀਕਾ ਅੱਗੇ ਇਹ ਧਿਆਨ ਰੱਖੇਗਾ ਕਿ ਵਿੱਤੀ ਮਦਦ ਉਹੀ ਦੇਸ਼ ਨੂੰ ਦਿੱਤੀ ਜਾਵੇ ਜੋ ਉਸ ਦਾ ਦੋਸਤ ਹੈ ਨਾ ਕਿ ਦੁਸ਼ਮਣ।