ਵਾਸ਼ਿੰਗਟਨ (ਦੇਵ ਇੰਦਰਜੀਤ) : ਸੈਨੇਟ ਦੇ ਬਹੁਮਤ ਦਲ ਦੇ ਨੇਤਾ ਚਕ ਸ਼ੂਮਰ ਨੇ ਇਸ ਅਹਿਮ ਬਿੱਲ ਦੇ ਪਾਸ ਹੋ ਜਾਣ ਨੂੰ ਬਹੁਤ ਵੱਡੀ ਰਾਜਨੀਤਿਕ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਲੀਡਰਸ਼ਿਪ ਲਈ ਇਹ ਅਹਿਮ ਕਦਮ ਹੈ। ਸੈਨੇਟਰ ਚਕ ਗ੍ਰਾਸਲੀ ਨੇ ਕਿਹਾ ਕਿ ਚੀਨ ਨੇ ਹੁਣ ਤਕ ਸਾਡੇ ਸਾਡੇ ਨਵੇਂ ਪ੍ਰੋਗਰਾਮਾਂ ਤੇ ਤਕਨੀਕਾਂ ਨੂੰ ਪ੍ਰਭਾਵਿਤ ਕਰਨ ਤੇ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਤਕ ਕਿ ਸਾਡੀ ਖੋਜ ਪ੍ਰਣਾਲੀ ਨੂੰ ਚੋਰੀ ਕਰਨ ਲਈ ਜਾਸੂਸੀ ਤਕ ਕੀਤੀ ਹੈ। ਹੁਣ ਅਸੀਂ ਉਸ ਤੋਂ ਅੱਗੇ ਨਿਕਲਣ ਲਈ ਕਦਮ ਵਧਾ ਰਹੇ ਹਾਂ। ਚੀਨ ਨੇ ਮੁਕਾਬਲੇਬਾਜ਼ੀ ਵਧਾਉਣ ਦੇ ਇਸ ਬਿੱਲ ਦੇ ਪਾਸ ਹੋਣ ਦੀ ਨਿੰਦਾ ਕੀਤੀ ਹੈ। ਚੀਨ ਨੇ ਕਿਹਾ ਕਿ ਅਮਰੀਕਾ ਦਾ ਇਹ ਬਿੱਲ ਵਿਕਾਸ ’ਚ ਅੜਿੱਕਾ ਪਾਉਣ ਵਾਲਾ ਹੈ।
ਅਮਰੀਕਾ ਨੇ ਚੀਨ ਨਾਲ ਮੁਕਾਬਲੇਬਾਜ਼ੀ ’ਚ ਅੱਗੇ ਨਿਕਲਣ ਅਤੇ ਵਪਾਰਕ ਚਾਲਬਾਜ਼ੀਆਂ ਦਾ ਮੁਕਾਬਲਾ ਕਰਨ ਲਈ ਸੌ ਅਰਬ ਡਾਲਰ (ਸੱਤ ਲੱਖ 29 ਹਜ਼ਾਰ ਕਰੋੜ ਰੁਪਏ) ਦੀ ਯੋਜਨਾ ਦਾ ਇਕ ਬਿੱਲ ਪਾਸ ਕੀਤਾ ਹੈ। ਸੈਨੇਟ ’ਚ ਇਹ ਯੂਐੱਸ ਇਨੋਵੇਸ਼ਨ ਐਂਡ ਕੰਪੀਟੀਸ਼ਨ ਐਕਟ ਦੇ ਨਾਂ ਨਾਲ ਲਿਆਂਦਾ ਗਿਆ ਹੈ। ਇਹ 32 ਦੇ ਮੁਕਾਬਲੇ 68 ਵੋਟਾਂ ਨਾਲ ਪਾਸ ਹੋ ਗਿਆ।ਇਸ ਬਿੱਲ ਦੇ ਕਾਨੂੰਨ ਬਣ ਜਾਣ ਅਤੇ ਵੱਡਾ ਬਜਟ ਮਿਲਣ ੋਤੋਂ ਬਾਅਦ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਨਵੀਆਂ ਦਿਸ਼ਾਵਾਂ ’ਚ ਕੰਮ ਕਰਨ ਦਾ ਰਸਤਾ ਖੁੱਲ੍ਹੇਗਾ। ਇਸ ਨਾਲ ਅਮਰੀਕਾ ਨੂੰ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਖੇਤਰ ’ਚ ਚੀਨ ਨਾਲ ਮੁਕਾਬਲਾ ਕਰਨ ’ਚ ਆਸਾਨੀ ਹੋਵੇਗੀ। ਕਾਨੂੰਨ ਬਣ ਜਾਣ ਤੋਂ ਬਾਅਦ ਵਿਕਾਸ ਲਈ ਜ਼ਰੂਰੀ ਸਾਜੋ-ਸਾਮਾਨਾਂ ਦੀ ਸਪਲਾਈ ’ਚ ਮਦਦ ਮਿਲੇਗੀ। ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਅਮਰੀਕਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।