ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰ ਚਾਲਕ ਨੇ ਪਹਿਲਾਂ ਗਲਤ ਪਾਰਕਿੰਗ ਕੀਤੀ ਤੇ ਫਿਰ ਟ੍ਰੈਫਿਕ ਪੁਲਿਸ ਨੇ ਜਦੋ ਉਸ ਨੂੰ ਗੱਡੀ ਹਟਾਉਣ ਲਈ ਕਿਹਾ ਤਾਂ ਉਸ ਨੇ ਪੁਲਿਸ ਅਧਿਕਾਰੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਕਾਰ ਚਾਲਕ ਨੇ ਗੁੱਸੇ ਵਿੱਚ ਆ ਕੇ ਗੱਡੀ ਪੁਲਿਸ ਮੁਲਾਜ਼ਮ 'ਤੇ ਚਾੜ੍ਹ ਦਿੱਤੀ । ਜ਼ਿਕਰਯੋਗ ਹੈ ਕਿ ਮੋਗਾ ਵਿੱਚ ਟ੍ਰੈਫਿਕ ਪੁਲਿਸ ਆਪਣੀ ਡਿਊਟੀ ਕਰ ਰਹੇ ਸੀ। ਇਸ ਦੌਰਾਨ ਇੱਕ ਸਵਿਫਟ ਕਾਰ ਦੇ ਗਲਤ ਸਾਈਡ ਖੜੇ ਹੋਣ ਕਾਰਨ ਜਾਮ ਲੱਗ ਗਿਆ। ਦੇਖਦੇ ਹੀ ਦੇਖਦੇ ਕਾਰ ਚਾਲਕ ਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਵਿਚਾਲੇ ਬਹਿਸ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਉੱਚ ਅਧਿਕਾਰੀ ਨੂੰ ਫੋਨ ਕਰਕੇ ਇਸ ਬਾਰੇ ਸੂਚਨਾ ਦਿੱਤੀ, ਗੁੱਸੇ 'ਚ ਆ ਕੇ ਕਾਰ ਚਾਲਕ ਨੇ ਕਾਰ ਸਟਾਰਟ ਕਰਕੇ ਪੁਲਿਸ ਮੁਲਾਜ਼ਮ 'ਤੇ ਗੱਡੀ ਚਾੜ੍ਹ ਦਿੱਤੀ। ਜਿਸ ਕਾਰਨ ਪੁਲਿਸ ਮੁਲਾਜ਼ਮ ਗੰਭੀਰ ਜਖ਼ਮੀ ਹੋ ਗਿਆ । ਜਖ਼ਮੀ ਹਾਲਤ 'ਚ ਪੁਲਿਸ ਮੁਲਾਜ਼ਮ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਵਲੋਂ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
by jaskamal