ਓਂਟਾਰੀਓ (Vikram Sehajpal) : ਅੱਜ ਦੇ ਦੌਰ ਵਿੱਚ ਕਿਸੇ ਵੀ ਕੰਪਨੀ ਲਈ ਆਪਣਾ ਨਾਮ ਚਮਕਾਉਣਾ ਬੇਹੱਦ ਔਖਾ ਹੈ ਪਰ ਕੈਨੇਡਾ ਦੇ ਮੀਡਿਆ ਚੈਨਲ The Tv Nri ਪਿਛਲੇ ਕਈ ਸਮੇ ਤੋਂ ਆਪਣੇ ਨਾਮ ਨੂੰ ਕੈਨੇਡਾ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਣ ਵਿੱਚ ਕਾਮਯਾਬ ਹੋਈ ਹੈ। The Tv Nri ਕਾਮਯਾਬੀ ਤੇ ਹੁਣ YouTube ਨੇ ਵੀ ਮੋਹਰ ਲਗਾ ਦਿੱਤੀ ਹੈ। YouTube ਵੱਲੋਂ The Tv Nri ਨੂੰ Creator Awards ਅਵਾਰਡ ਦਿੱਤਾ ਗਿਆ ਹੈ। ਹੁਣ ਤੱਕ ਦੁਨੀਆ ਭਰ 'ਚ ਨਾਮ ਬਣਾ ਚਕੇ The Tv Nri ਨੂੰ YouTube ਨੇ ਸਿਲਵਰ ਪਲੇ ਬਟਨ ਦੇ ਕੇ ਨਿਵਾਜਿਆ ਹੈ ਇਸ ਦਾ ਮਤਲਬ ਹੈ ਕਿ YouTube ਤੇ ਆਪਣੇ ਚੈਨਲ ਦੇ ਨਾਲ ਇਕ ਲੱਖ ਲੋਕਾਂ ਨੂੰ ਜੋੜਨਾ।
ਇਸ ਤੋਂ ਸਾਫ ਹੈ ਕਿ The Tv Nri ਨੂੰ ਲੋਕ ਪਸੰਦ ਕਰਦੇ ਹਨ। ਇਸ ਗੱਲ ਦਾ ਸਬੂਤ ਹੁਣ YouTube ਵੱਲੋਂ ਵੀ ਦੇ ਦਿੱਤਾ ਗਿਆ ਹੈ ਜੋ ਦੁਨੀਆ ਵਿਚ ਕੁਝ ਕੰਪਨੀਆਂ ਨੂੰ ਹੀ ਨਸੀਬ ਹੁੰਦਾ ਹੈ। The Tv Nri ਕੈਨੇਡਾ ਅਤੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੀਆ ਖ਼ਬਰਾਂ ਦਿਖਾਉਂਦਾ ਹੈ ਅਤੇ ਤੁਹਾਨੂੰ ਦੱਸ ਦਈਏ ਕਿ The Tv Nri ਤੇ ਤੁਹਾਨੂੰ ਮਨੋਰੰਜਨ ਵਾਲੇ ਪ੍ਰੋਗਰਾਮ ਵੀ ਦੇਖਣ ਨੂੰ ਮਿਲਦੇ ਹਨ। YouTube ਵੱਲੋਂ ਦਿੱਤੇ ਗਏ ਇਸ ਅਵਾਰਡ ਤੇ ਕੰਪਨੀ ਨੇ ਖੁਸ਼ੀ ਜਤਾਉਂਦੇ ਹੋਏ YouTube ਦਾ ਧਨਵਾਦ ਵੀ ਕੀਤਾ ਹੈ।