ਦਿੱਲੀ (ਦੇਵ ਇੰਦਰਜੀਤ) : ਕੋਬਰੇਵੈਕਸ ਦੇ ਟ੍ਰਾਇਲ ਪ੍ਰੋਗਰਾਮ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਐੱਸ.ਐੱਸ.ਵੀ. ਰਾਮਾਕੁਮਾਰ ਨੇ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਹਸਪਤਾਲ 'ਚ ਕੋਰਬੇਵੈਕਸ ਦਾ ਦੂਜੇ ਅਤੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ। ਦੂਜੇ ਪੜਾਅ 'ਚ 35 ਅਤੇ ਤੀਜੇ ਪੜਾਅ 'ਚ 170 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਏਮਜ਼ 'ਚ ਕਾਫ਼ੀ ਗਿਣਤੀ 'ਚ ਮਾਤਾ-ਪਿਤਾ ਬੱਚਿਆਂ ਨੂੰ ਵੈਕਸੀਨ ਟ੍ਰਾਇਲ 'ਚ ਸ਼ਾਮਲ ਕਰਨ ਲਈ ਪਹੁੰਚੇ। ਇਸ ਦੌਰਾਨ ਲਗਭਗ 25 ਬੱਚਿਆਂ ਦੀ ਸਕ੍ਰੀਨਿੰਗ ਕੀਤੀ ਗਈ। ਹੁਣ ਜਾਂਚ ਰਿਪੋਰਟ 'ਚ ਜੋ ਬੱਚੇ ਸਿਹਤਮੰਦ ਪਾਏ ਗਏ ਹਨ, ਉਨ੍ਹਾਂ ਨੂੰ ਟੀਕਾ ਲੱਗੇਗਾ।
ਦਵਾਈ ਨਿਰਮਾਤਾ ਕੰਪਨੀ ਬਾਇਓਲਾਜਿਕਲ-ਈ ਵਲੋਂ ਬਣਾਈ ਗਈ ਕੋਰੋਨਾ ਰੋਕੂ ਵੈਕਸੀਨ ਦਾ ਟ੍ਰਾਇਲ ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ਮੈਡੀਕਲ ਕਾਲਜ ਅਤੇ ਹਸਪਤਾਲ 'ਚ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ 6 ਲੋਕਾਂ ਨੂੰ ਵੈਕਸੀਨ ਲਗਾਈ, ਉੱਥੇ ਹੀ ਦੂਜੇ ਪਾਸੇ ਏਮਜ਼ 'ਚ ਮੰਗਲਵਾਰ ਨੂੰ ਟ੍ਰਾਇਲ ਦੀ ਪ੍ਰਕਿਰਿਆ ਦੇ ਅਧੀਨ 12 ਸਾਲ ਦੀ ਉਮਰ ਦੇ ਬੱਚਿਆਂ ਦੀ ਸਕ੍ਰੀਨਿੰਗ ਕੀਤੀ ਗਈ। ਇੱਥੇ ਬੁੱਧਵਾਰ ਨੂੰ ਵੀ ਸਕ੍ਰੀਨਿੰਗ ਕੀਤੀ ਜਾਵੇਗੀ।