ਨਿਊਜ਼ ਦੇਸ਼ (ਰਿੰਪੀ ਸ਼ਰਮਾ) : ਦੇਸ਼ ਦੇ ਇਤਿਹਾਸ ਵਿੱਚ 14 ਅਗਸਤ 1947 ਨੂੰ ਪਾਕਿਸਤਾਨ ਤੇ 15 ਅਗਸਤ 1947 ਨੂੰ ਰਾਸ਼ਟਰ ਐਲਾਨਿਆ ਗਿਆ ਸੀ। ਅੱਜ ਦਾ ਦਿਨ ਇਤਿਹਾਸ ਵਿੱਚ ਲੋਕਾਂ ਦੇ ਹੰਝੂਆਂ ਨਾਲ ਲਿਖਿਆ ਗਿਆ ਹੈ। ਇਸ ਵੰਡ ਦੇਸ਼ਾ ਦੀ ਨਹੀਂ ਸਗੋਂ ਰਿਸ਼ਤਿਆਂ, ਭਾਵਨਾਵਾਂ ਤੇ ਪਰਿਵਾਰਾਂ ਦੀ ਸੀ। ਇਸ ਵੰਡ ਵਿੱਚ ਨਾ ਸਿਰਫ਼ ਭਾਰਤ ਦੇ ਹਿੱਸਿਆਂ ਦੀ ਵੰਡ ਹੋਈ ਸੀ, ਸਗੋਂ ਬੰਗਾਲ ਨੂੰ ਵੀ ਵੰਡਿਆ ਗਿਆ ਸੀ ਤੇ ਬੰਗਾਲ ਦਾ ਪੂਰਬੀ ਹਿੰਸਾ ਭਾਰਤ ਤੋਂ ਵੱਖ ਹੋ ਕੇ ਪਾਕਿਸਤਾਨ ਬਣਾ ਦਿੱਤਾ ਗਿਆ ਸੀ। ਜੋ ਕਿ ਵੰਡ ਤੋਂ ਬਾਅਦ ਬੰਗਲਾਦੇਸ਼ ਬਣ ਗਿਆ ਸੀ।
ਆਉਣ ਵਾਲੇ ਸਮੇ ਵਿੱਚ ਨੌਜਵਾਨ ਇਸ ਦਰਦਨਾਕ ਖੂਨ ਭਿੱਜੇ ਦਿਨ ਨੂੰ ਕਦੇ ਵੀ ਨਹੀਂ ਭੁੱਲ ਪਾਉਣਗੇ । ਜ਼ਿਕਰਯੋਗ ਹੈ ਕਿ 1947 ਵਿੱਚ ਭਾਰਤ ਦੀ ਵੰਡ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰਾਂ ਕੋਲੋਂ ਵੱਖ ਹੋਏ ਹਨ ਤੇ ਲੱਖਾਂ ਵਿੱਚ ਲੋਕ ਬੇਘਰ ਹੋਏ ਹਨ। ਇਨ੍ਹਾਂ ਦੰਗਿਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾ ਵੀ ਗਈਆਂ ਹਨ । ਅੱਜ 75 ਸਾਲਾਂ ਬਾਅਦ ਵੀ ਲੋਕਾਂ ਦੇ ਮਨਾਂ ਤੋਂ ਇਸ ਦਾ ਦਰਦ ਵਿਸਰਿਆ ਨਹੀਂ ਹੈ। ਵੰਡ ਕਰਨ ਵੱਡੀ ਗਿਣਤੀ ਵਿੱਚ ਲੋਕ ਆਪਣਾ ਘਰ ਛੱਡ ਕੇ ਚਲੇ ਗਏ ਹਨ। ਅੰਗਰੇਜਾਂ ਵਲੋਂ ਵੰਡ ਦੀ ਘੋਸ਼ਣਾ ਤੋਂ ਬਾਅਦ ਹੀ ਕਤਲੇਆਮ ਸ਼ੁਰੂ ਹੋ ਗਿਆ ਸੀ।
ਇਸ ਦੰਗਿਆਂ ਦੌਰਾਨ ਦੋਸਤ ਹੀ ਦੋਸਤ ਦਾ ਦੁਸ਼ਮਣ ਬਣ ਗਿਆ ਸੀ। ਲੋਕ ਆਪਣਾ ਘਰ ਛੱਡ ਕੇ ਪੈਦਲ ਹੀ ਆਪਣੀ ਨਵੀ ਜ਼ਿੰਦਗੀ ਦੇ ਸਫ਼ਰ ਤੇ ਤੁਰ ਪਏ ਸੀ। ਇਸ ਵੰਡ ਦੌਰਾਨ ਕਰੋੜਾ ਲੋਕ ਪ੍ਰਭਾਵਿਤ ਹੋਏ ਹਨ ਤੇ 1.45 ਕਰੋੜ ਤੂ ਵੀ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਜੇ ਦੇਸ਼ਾ ਦੀ ਸ਼ਰਨ ਲੈਣੀ ਪੀ ਸੀ। ਇਸ ਵੰਡ ਦੌਰਾਨ ਇਕ ਧੀ ਮਾਪਿਆਂ ਤੋਂ ਮਾਪੇ ਬੱਚਿਆਂ ਤੇ ਹੋਰ ਰਿਸ਼ਤਿਆਂ ਤੋਂ ਦੂਰ ਹੋ ਗਏ ਹਨ। ਵੰਡ ਤੋਂ ਬਾਅਦ ਪੀੜੀਆਂ ਬਦਲ ਗਿਆ ਹਨ ਪਰ ਕਹਾਣੀਆਂ ਜੋ ਪੁਰਾਣੀਆਂ ਹਨ। ਇਸ ਵੰਡ ਤੇ ਕਤਲੇਆਮ ਦਿਲ ਨੂੰ ਚਿਰ ਕੇ ਰੱਖ ਦੇਣ ਵਾਲੀ ਸੀ।