by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡਾਕਖਾਨੇ ਦੀ ਤਿਜੌਰੀ ਨੂੰ ਖੋਲ੍ਹਣ ਲਈ ਚੋਰ ਨੇ ਵੈਲਡਿੰਗ ਮਸ਼ੀਨ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਤਿਜੌਰੀ ਨਾ ਖੁੱਲਣ 'ਤੇ ਗੁੱਸੇ 'ਚ ਆਏ ਚੋਰ ਨੇ ਤਿਜੌਰੀ ਨੂੰ ਵੈਲਡਿੰਗ ਕਰ ਦਿੱਤਾ। ਡਾਕਖਾਨੇ ਨੇ ਸਟਾਫ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਦਿਨੀ ਸਮੇ 'ਤੇ ਡਾਕਖਾਨਾ ਬੰਦ ਕਰਕੇ ਛੁੱਟੀ ਹੋਣ ਕਾਰਨ ਚੱਲੇ ਗਏ ਸਨ। ਜਦੋ ਉਹ ਅਗਲੇ ਦਿਨ ਆਏ ਤਾਂ ਦੇਖਿਆ ਕਿ ਸਾਮਾਨ ਕਹਿ ਖਿਲਰਿਆ ਹੋਇਆ ਸੀ । ਜਿਸ ਤੋਂ ਬਾਅਦ ਸਟਾਫ ਨੇ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ। ਸਟਾਫ ਨੇ ਦੱਸਿਆ ਕਿ ਸ਼ਾਇਦ ਚੋਰ ਨੇ ਕੰਧ ਤੋੜ ਕੇ ਡਾਕਖਾਨੇ ਵਿੱਚ ਦਾਖਲ ਹੋ ਕੇ ਤਿਜੌਰੀ ਨੂੰ ਵੈਕਡਿੰਗ ਮਸ਼ੀਨ ਨਾਲਕੱਟ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਤਿਜੌਰੀ ਨੂੰ ਨਾ ਕੱਟ ਸਕਿਆ ਤੇ ਗੁੱਸੇ 'ਚ ਆ ਕੇ ਤਿਜੌਰੀ ਨੂੰ ਵੈਲਡਿੰਗ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ ।