ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸੰਜੇ ਗਾਂਧੀ ਨਗਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਪ੍ਰਵਾਸੀ ਕਿਰਾਏਦਾਰ ਆਪਣੇ ਕੈਂਸਰ ਪੀੜਤ ਮਕਾਨ ਮਾਲਕ ਦੇ ਪੁੱਤ ਦੇ ਖਾਤੇ 'ਚੋ 5 ਲੱਖ ਰੁਪਏ ਕੱਢ ਕੇ ਫਰਾਰ ਹੋ ਗਿਆ। ਉਸ ਦਾ ਪੁੱਤ ਵੀ ਮਾਨਸਿਕ ਤੋਰ 'ਤੇ ਠੀਕ ਨਹੀਂ ਹੈ। ਜਦੋ 70 ਸਾਲਾਂ ਬਜ਼ੁਰਗ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਸਾਂਝੇ ਰਾਮ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੀ ਪਤਨੀ ਨੂੰ ਕੈਂਸਰ ਸੀ । ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ 'ਚ ਉਹ ਆਪਣੇ ਪੁੱਤ ਰਿਸ਼ੀ ਨਾਲ ਰਹਿੰਦਾ ਹੈ। ਰਿਸ਼ੀ ਵੀ ਮਾਨਸਿਕ ਤੋਰ 'ਤੇ ਠੀਕ ਨਹੀ ਹੈ ਤੇ ਉਹ ਖੁਦ ਵੀ ਬਿਮਾਰ ਹੈ।
ਰਿਸ਼ੀ ਦੀ ਮਾਂ ਮਰਨ ਤੋਂ ਪਹਿਲਾਂ ਆਪਣੇ ਪੁੱਤ ਦੇ ਨਾਮ ਤੇ 5 ਲੱਖ ਰੁਪਏ ਕਰ ਗਈ ਸੀ। ਘਰ ਵਿੱਚ ਕੋਈ ਕੰਮ ਕਰਨ ਵਾਲਾ ਨਹੀਂ ਸੀ ।ਇਸ ਲਈ ਪਟਨਾ ਦੇ ਰਹਿਣ ਵਾਲੇ ਇੱਕ ਪ੍ਰਵਾਸੀ ਨੂੰ ਕਿਰਾਏ 'ਤੇ ਰੱਖ ਲਿਆ। ਪੀੜਤ ਨੇ ਕਿਹਾ ਕਿ ਕਿਰਾਏਦਾਰ ATM 'ਚੋ ਵੀ ਪੈਸੇ ਕਢਵਾ ਕਰ ਲਿਆਉਂਦਾ ਸੀ ਤੇ ਉਸ ਨੂੰ ਪਾਸਵਰਡ ਪਤਾ ਸੀ।ਪਿਛਲੇ ਕਾਫੀ ਦਿਨਾਂ ਤੋਂ ਉਹ ਗਾਇਬ ਹੋ ਗਿਆ ।ਅਜਿਹੇ ਵਿਚ ਅਸੀਂ ਕਿਸੇ ਹੋਰ ਨੂੰ ਬੈਂਕ ਭੇਜਿਆ ਤਾਂ ਬੈਂਕ 'ਚ ਸਿਰਫ 5 ਹਜ਼ਾਰ ਰੁਪਏ ਸਨ , ਜਦੋ ਬੈਂਕ ਦੀ ਸਟੇਟਮੈਂਟ ਕਢਵਾਈ ਤਾਂ ਪਤਾ ਲੱਗਾ ਕਿ 2 ਵਾਰ ਪੈਸੇ ਕਢਵਾਏ ਗਏ ਸਨ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।