ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਵਿੱਚ ਇਕ ਅਧਿਆਪਕ ਨੇ ਟੀ ਸ਼ਰਟ ਨਾ ਪਾਉਣ 'ਤੇ ਵਿਦਿਆਰਥੀ ਨੇ ਡੰਡੀਆਂ ਨਾਲ ਕੁੱਟਮਾਰ ਕੀਤੀ ਹੈ। ਅਧਿਆਪਕ ਨੇ ਬੱਚੇ ਨੂੰ ਇਨ੍ਹਾਂ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਦੱਸ ਦਈਏ ਕਿ ਪਹਿਲਾਂ ਯੂਪੀ ਦੇ ਸ਼ਰਾਵਸਤੀ 'ਚ ਅਧਿਆਪਕ ਦੀ ਕੁੱਟਮਾਰ ਨਾਲ ਇਹ ਬੱਚੇ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜ ਪਬਲਿਕ ਹਾਇਰ ਸੈਕੰਡਰੀ ਸਕੂਲ ਵਿੱਚ ਟੀ ਸ਼ਰਟ ਨਾਲ ਪਾਉਣ ਦੇ ਉਸ ਦੀ ਕੁੱਟਮਾਰ ਕੀਤੀ ਗਈ ਹੈ।
ਦੂਜੀ ਜਮਾਤ ਦੇ ਨੋ ਸਾਲਾ ਮਿਤੇਸ਼ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਉਹ ਟੀ ਸ਼ਰਟ ਨਹੀਂ ਪਾ ਕੇ ਨਹੀਂ ਗਿਆ ਸੀ। ਜਿਸ ਤੋਂ ਬਾਅਦ ਅਧਿਆਪਕ ਨੇ ਉਸ ਦੀ ਡੰਡੀਆਂ ਨਾਲ ਕੁੱਟਮਾਰ ਕੀਤੀ ਹੈ । ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ। ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਜਦੋ ਉਹ ਛੁੱਟੀ ਤੋਂ ਬਾਅਦ ਘਰ ਆਇਆ ਤਾਂ ਉਸ ਦੇ ਪੱਟੀ ਬਣੀ ਹੋਈ ਸੀ । ਜਿਸ ਤੋਂ ਬਾਅਦ ਸਾਰੀ ਗੱਲ ਦਾ ਬੱਚੇ ਨੇ ਆਪਣੇ ਪਰਿਵਾਰਿਕ ਮੈਬਰਾਂ ਨੂੰ ਦੱਸਿਆ ਉਨ੍ਹਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਵਲੋਂ ਦੋਸ਼ੀ ਅਧਿਆਪਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।ਪੁਲਿਸ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।