ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਲਾਈਨ ਵਿੱਚ ਤਾਇਨਾਤ ਸਸਪੈਂਡ ਪੁਲਿਸ ਮੁਲਾਜ਼ਮ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਇੱਕ ਨੌਜਵਾਨ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਦੋਸ਼ੀ ਇੰਦਰਜੀਤ ਸਿੰਘ ਨੇ ਖੁਦ ਨੂੰ STF ਦਾ ਮੁਲਾਜ਼ਮ ਦੱਸ ਕੇ ਧਰੁਵ ਕੁਮਾਰ ਨੂੰ ਚੁੱਕ ਲਿਆ ਤੇ ਉਸ ਨੂੰ ਕਿਹਾ ਕਿ ਜੇਕਰ ਚਿੱਟੇ ਦੇ ਮਾਮਲੇ ਤੋਂ ਬਚਣਾ ਹੈ ਤੇ ਉਨ੍ਹਾਂ ਨੂੰ ਪੈਸੇ ਦੇਵੇ। ਇਸ ਡਰ ਤੋਂ ਧਰੁਵ ਨੇ ਦੋਸ਼ੀ ਤੇ ਉਸ ਦੇ ਸਾਥੀਆਂ ਨੂੰ 30 ਹਜ਼ਾਰ ਰੁਪਏ ਦੇ ਦਿੱਤੇ । ਧਰੁਵ ਕੁਮਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਇੰਦਰਜੀਤ ਕੁਮਾਰ ਖਿਲਾਫ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧਰੁਵ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਮਾਤਾ ਦਾ ਜਨਮ ਦਿਨ ਸੀ ,ਇਸ ਲਈ ਉਹ ਬਾਲਾਜੀ ਜਵੈਲਰਜ਼ ਦੀ ਦੁਕਾਨ ਤੋਂ ਆਪਣੀ ਮਾਤਾ ਲਈ ਵਾਲੀਆਂ ਲੈਣ ਗਿਆ ਸੀ। ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਲ ਸਿੰਘ ਨਗਰ ਪਹੁੰਚਿਆ ਤਾਂ ਖੁਦ ਨੂੰ STF ਮੁਲਾਜ਼ਮ ਦੱਸਣ ਵਾਲੇ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਕਿਹਾ ਉਹ ਚਿੱਟੇ ਦੀ ਤਸਕਰੀ ਕਰਦਾ ਹੈ। ਤਲਾਸ਼ੀ ਲੈਣ ਦੇ ਬਹਾਨੇ ਉਹ ਨੌਜਵਾਨ ਨੂੰ ਤਾਜਪੁਰ ਰੋਡ ਕੋਲ ਲੈ ਲਿਆ। ਜਿੱਥੇ ਜਾ ਕੇ ਉਸ ਨੇ ਚਿੱਟੇ ਦੇ ਮਾਮਲੇ 'ਚੋ ਕੱਢਣ ਲਈ 30 ਹਜ਼ਾਰ ਦੀ ਮੰਗ ਕੀਤੀ। ਫਿਲਹਾਲ ਪੁਲਿਸ ਵੱਲੋ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।