by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : CM ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਰਾਜੋਆਣਾ ਦੀ ਮੁਆਫੀ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਰਾਜੋਆਣਾ ਦੇ ਵਕੀਲ ਨੇ ਕਿਹਾ ਕਿ ਬੰਬ ਧਮਾਕੇ 'ਚ CM ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ 2007 ਜੁਲਾਈ 'ਚ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ 27 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਤੇ 2017 ਤੋਂ ਰਹੀਮ ਦੀ ਅਪੀਲ ਪੈਡਿੰਗ ਹੈ। ਵਕੀਲ ਨੇ ਕਿਹਾ ਫਾਸੀ ਦੀ ਸਜ਼ਾ ਮਾਮਲੇ 'ਚ ਲੰਬਾ ਸਮਾਂ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਰਾਜੋਆਣਾ ਦੀ ਉਮਰ 56 ਸਾਲ ਸੀ ਜਦੋ ਇਹ ਘਟਨਾ ਹੋਈ ਸੀ.... ਉਸ ਸਮੇ ਉਹ ਜਵਾਨ ਸੀ । ਆਪਣੀ ਸਜ਼ਾ ਨੂੰ ਲੈ ਕੇ ਰਾਜੋਆਣਾ ਨੇ ਕਿਹਾ ਕਿ ਮੈ 26 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ… ਮੇਰੇ ਮਾਮਲੇ 'ਚ ਮੈ ਇਹ ਦਲੀਲ ਦੇਣਾ ਚਾਹੁੰਦਾ ਹਾਂ ਕਿ ਮੈ ਆਪਣੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦਾ ਹੱਕਦਾਰ ਹਾਂ ।