by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫ਼ਿਜ਼ੋਰਪੁਰ ਦੇ ਹਲਕਾ ਜੀਰਾ 'ਚ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਅਧਿਆਪਕਾ ਵਲੋਂ ਵਿਦਿਆਰਥੀ ਨੂੰ ਜਮਾਤ 'ਚ ਸਾਰਿਆਂ ਸਾਹਮਣੇ ਨਮੂਨਾ ਕਹਿਣ 'ਤੇ ਗੁੱਸੇ 'ਚ ਆਏ ਵਿਦਿਆਰਥੀ ਨੇ ਆਪਣੀ ਮਹਿਲਾ ਅਧਿਆਪਕਾ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਗੁਰਵੰਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਸ਼ਾਹ ਬੁੱਕਰ ਦੇ ਸਕੂਲ 'ਚ ਅਧਿਆਪਕਾ ਹੈ। ਸਕੂਲ ਦੀ ਛੁੱਟੀ ਤੋਂ ਬਾਅਦ ਉਹ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਰਸਤੇ 'ਚ ਕੁਝ ਮੁੰਡਿਆਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਉਪਰ ਕਿਰਪਾਨ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਹ ਵਾਲ - ਵਾਲ ਬਚ ਗਈ। ਪੁਲਿਸ ਅਧਿਕਾਰੀ ਨੇ ਕਿਹਾ ਅਧਿਆਪਕਾ ਗੁਰਵੰਤ ਕੌਰ ਦੇ ਬਿਆਨਾਂ ਆਧਾਰ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।