ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਸਵੇਰੇ ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਇੱਕ ਪਿਓ ਨੇ ਆਪਣੀ 16 ਸਾਲਾਂ ਧੀ ਦਾ ਤੇਜ਼ਧਾਰ ਹਥਿਆਰ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ ਦੋਸ਼ੀ ਦਲਬੀਰ ਸਿੰਘ ਵਾਸੀ ਪਿੰਡ ਮੁੱਛਲ ਨੂੰ ਆਪਣੀ 16 ਸਾਲਾਂ ਧੀ ਦੇ ਚਰਿੱਤਰ 'ਤੇ ਸ਼ੱਕ ਸੀ ।ਜਿਸ ਕਰਕੇ ਉਸ ਨੇ ਆਪਣੀ ਅਣਖ ਖ਼ਾਤਰ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦੀ ਲਾਸ਼ ਨੂੰ ਮੋਟਰਸਾਈਕਲ ਨਾਲ ਬੰਨ੍ਹ ਪਿੰਡ 'ਚ ਘੁਮਾਇਆ ਤੇ ਬਾਅਦ 'ਚ ਲਾਸ਼ ਨੂੰ ਰੇਲਵੇ ਲਾਈਨ ਕੋਲ ਸੁੱਟ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ । ਹੁਣ ਪੁਲਿਸ ਨੇ ਛਾਪੇਮਾਰੀ ਕਰਕੇ ਦੋਸ਼ੀ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਦੋਸ਼ੀ ਨੇ ਕਿਹਾ ਕਿ ਉਹ ਅਣਖ ਵਾਲੇ ਲੋਕ ਹਨ, ਉਸ ਨੇ ਆਪਣੀ ਨੂੰ ਮਾਰਿਆ ਹੈ ਕਿਉਕਿ ਉਹ 1 ਰਾਤ ਤੇ 1 ਦਿਨ ਕਿਸੇ ਹੋਰ ਨਾਲ ਰਹਿ ਕੇ ਆਈ ਸੀ। ਅਸੀਂ ਅਣਖਾਂ ਵਾਲੇ ਹਾਂ... ਮੇਰੀ ਧੀ ਬਾਹਰ ਰਹਿ ਕੇ ਆਈ ਸੀ… ਇਸ ਲਈ ਮੈ ਮਾਰ ਦਿੱਤੀ ਤਾਂ ਜੋ ਅੱਗੇ ਤੋਂ ਕਿਸੇ ਹੋਰ ਦੀ ਧੀ ਅਜਿਹਾ ਨਾ ਕਰੇ ।
by jaskamal