ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਮੁਕੇਰੀਆਂ ਪੁਲਿਸ ਵਲੋਂ ਪਿੰਡਾਂ 'ਚ ਗੈਸ ਏਜੰਸੀ ਦੇ ਸਟਾਫ ਕੋਲੋਂ 2 ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਸੇਲ ਦੇ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਦੇਖਦੇ ਹੋਏ SSP ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠਾਂ SP ਸਰਬਜੀਤ ਸਿੰਘ ਇਨਵੈਸੀਟੀਗੇਸ਼ਨ ਤੇ ਕੁਲਵਿੰਦਰ ਸਿੰਘ ਵਲੋਂ ਜਾਂਚ ਕਰਕੇ ਮਾਮਲੇ ਨੂੰ ਹੱਲ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੀ ਦਿਨੀਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਸ ਸਪਲਾਈ ਕਰਨ ਵਾਲੇ ਡਰਾਈਵਰ ਚਮਨ ਤੇ ਰਮਨ ਜੋ ਕਿ ਪਿੰਡਾਂ 'ਚ ਜਾ ਕੇ ਗੈਸ ਸਿਲੰਡਰ ਸਪਲਾਈ ਕਰਕੇ ਆ ਰਹੇ ਸਨ, ਜਦੋ ਉਹ ਆਰਮੀ ਗਰਾਉਂਡ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਉਨ੍ਹਾਂ ਕੋਲੋਂ ਪਿਸਤੌਲ ਦੀ ਨੋਕ ਤੇ 65 ਹਜ਼ਾਰ ਰੁਪਏ ਦੀ ਲੁੱਟ ਕੀਤੀ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਕਿ ਇਹ ਸਾਰਾ ਡਰਾਮਾ ਉਨ੍ਹਾਂ ਨੇ ਸਾਰੇ ਪੈਸੇ ਹੜੱਪਣ ਲਈ ਰਚਿਆ ਸੀ। ਪੁਲਿਸ ਅਨੁਸਾਰ ਦੋਸ਼ੀ ਚਮਨ ਵਲੋਂ 2 ਵਾਰ ਵੱਖ -ਵੱਖ ਅਕਾਊਂਟਾ 'ਚ 31000 ਰੁਪਏ ਟਰਾਂਸਫਰ ਕੀਤੇ ਗਏ ਹਨ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।
by jaskamal