ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੁਝ ਦਿਨ ਪਹਿਲਾ ਹੀ ਜਲੰਧਰ 'ਚ ਲੁਟੇਰਿਆਂ ਵਲੋਂ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ,ਉੱਥੇ ਹੀ ਹੁਣ ਗੋਰਾਇਆ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦੀ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਹੁਣ ਫਿਰ ਲੁਟੇਰਿਆਂ ਵਲੋਂ ATM ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬ ਦੇ ਵਿੱਚ ਚੋਰਾਂ ਲੁਟੇਰਿਆਂ ਵਿੱਚ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ। ਦੱਸ ਦਈਏ ਕਿ ਲੁਟੇਰੇ ਨੇ ਬੈਂਕ ਦੇ ਬਾਹਰ ਲੱਗੀ ATM ਮਸ਼ੀਨ ਨੂੰ ਤੋੜਣ ਦੀ ਕੋਸ਼ਿਸ ਕਰ ਰਹੇ ਸੀ ਪਰ ਕਿਸੇ ਵਿਅਕਤੀ ਨੇ ਲੁਟੇਰਿਆਂ ਨੂੰ ਦੇਖ ਲਿਆ ਤੇ ਉਸ ਨੇ ਮੌਕੇ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ।
ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਹਨ। ਦੱਸ ਦਈਏ ਕਿ ਬੈਂਕ ਵਿੱਚ ਲਗੇ CCTV ਕੈਮਰੇ ਵਿੱਚ ਸਾਰੀ ਵਾਰਦਾਤ ਕੈਦ ਹੋ ਗਈ। ਜਿਸ ਵਿੱਚ ਦਿੱਖ ਰਿਹਾ ਹੈ ਕਿ ਲੁਟੇਰੇ ਚਿੱਟੇ ਰੰਗ ਦੇ ਬਰੇਜਾ ਗੱਡੀ ਵਿੱਚ ਆਈ ਸੀ, ਜਿਨ੍ਹਾਂ ਨੇ ਗੱਡੀ ਦੇ ਅੰਦਰ ਹੀ ਆਪਣਾ ਗੈਸ ਕਟਰ ਕੱਢ ਕੇ ATM ਮਸ਼ੀਨ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।