ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਵਲੋਂ ਕਿਸੇ ਗੱਲ 'ਤੇ ਕੀਤੀ ਕੁੱਟਮਾਰ ਤੋਂ ਬਾਅਦ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਸਹੁਰੇ ਪਰਿਵਾਰ ਸਮੇਤ ਪਤਨੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਵਿੰਦਰ ਸਿੰਘ ਦੱਸਿਆ ਕਿ ਪਿਛਲੇ ਦਿਨੀਂ ਉਹ ਆਪਣੀ ਸੱਸ ਬੀਬਾ ਰਾਣੀ, ਮੁੰਡੇ ਸੌਰਵ ਤੇ ਕੁੜੀ ਮੋਨਾ ਦੇ ਨਾਲ ਘਰ ਵਿੱਚ ਮੌਜੂਦ ਸੀ ਤਾਂ ਉਸ ਦੀ ਨੂੰਹ ਪਲਵਿੰਦਰ ਕੌਰ ਮੁੰਡੇ ਸੋਵਰ ਦੇ ਨਾਲ ਲੜਾਈ ਕਰਨ ਲੱਗ ਗਈ। ਪਲਵਿੰਦਰ ਕੌਰ ਨੇ ਪਣੇ ਪੇਕੇ ਘਰ ਫੋਨ ਕੀਤਾ, ਜਿਸ ਤੋਂ ਬਾਅਦ ਸੌਰਵ ਦੀ ਸੱਸ ਕਰਮਜੀਤ ਕੌਰ ਤੇ ਹੋਰ ਵੀ ਰਿਸ਼ਤੇਦਾਰ ਘਰ ਆਏ ਤੇ ਸੌਰਵ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸ਼ਵਿੰਦਰ ਕੌਰ ਨੇ ਦੋਸ਼ ਲਗਾਏ ਕਿ ਉਹ ਆਪਣੇ ਮੁੰਡੇ ਨੂੰ ਹਸਪਤਾਲ ਲੈ ਗਈ ,ਜਿੱਥੇ ਡਾਕਟਰਾਂ ਨੇ ਉਸ ਨੂੰ ਦੂਜੇ ਹਸਪਤਾਲ ਲਿਜਾਉਣ ਲਈ ਕਿਹਾ। ਜਦੋ ਉਹ ਹਸਪਤਾਲ ਤੋਂ ਬਾਹਰ ਨਿਗਲ ਰਹੇ ਸਨ ਤਾਂ ਸੌਰਵ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਲਈ ।
by jaskamal