by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਜਵਾਈ ਨੂੰ ਸੱਸ ਨਾਲ ਪਿਆਰ ਹੋ ਗਿਆ । ਦੱਸਿਆ ਜਾ ਰਿਹਾ ਕਿ 27 ਸਾਲ ਦੇ ਜਵਾਈ ਨੂੰ 40 ਸਾਲ ਦੀ ਸੱਸ ਨਾਲ ਪਿਆਰ ਹੋ ਗਿਆ। ਦੋਵੇ ਹੀ ਘਰੋਂ ਫਰਾਰ ਹੋ ਗਏ । ਜਾਣਕਾਰੀ ਅਨੁਸਾਰ ਪ੍ਰੇਮੀ ਜਵਾਈ ਨੇ ਪਹਿਲਾਂ ਆਪਣੇ ਸਹੁਰੇ ਨੂੰ ਸ਼ਰਾਬ ਪਿਲਾਈ ਫਿਰ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ। ਜਦੋ ਸਹੁਰੇ ਨੂੰ ਹੋਸ਼ ਆਇਆ ਤਾਂ ਉਹ ਪਤਨੀ ਤੇ ਜਵਾਈ ਦੀ ਇਸ ਹਰਕਤ ਨਾਲ ਹੈਰਾਨ ਹੋ ਗਿਆ। ਪੀੜਤ ਨੇ ਦੋਵਾਂ ਖ਼ਿਲਾਫ਼ ਪੁਲਿਸ ਥਾਣੇ ਮਾਮਲਾ ਦਰਜ਼ ਕਰਵਾਇਆ ਹੈ । ਪੁਲਿਸ ਵਲੋਂ ਪ੍ਰੇਮੀ ਜੋੜੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਜਵਾਈ ਵਲੋਂ ਸੱਸ ਨੂੰ ਅਗਵਾ ਕਰਨ ਦੀ ਸ਼ਿਕਾਇਤ ਮਿਲੀ ਸੀ । ਜਾਂਚ ਵਿੱਚ ਪਤਾ ਲੱਗਾ ਕਿ ਜਵਾਈ ਨਾਲ ਫਰਾਰ ਹੋਈ ਸੱਸ ਦੀਆਂ 3 ਧੀਆਂ ਤੇ 1 ਪੁੱਤ ਹਨ ।