ਪੱਤਰ ਪ੍ਰੇਰਕ : ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਮੂਸੇਵਾਲਾ ਨੂੰ ਪਰਿਵਾਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਪਰੰਤ ਮੂਸਾ ਪਿੰਡ ਲੈ ਕੇ ਪਹੁੰਚੇ। ਸਭ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਸਮਾਰਕ ਤੇ ਨਿੱਕੇ ਮੂਸੇ ਵਾਲਾ ਦਾ ਮੱਥਾ ਟਿਕਵਾਇਆ ਗਿਆ। ਉਸ ਤੋਂ ਬਾਅਦ ਨਿੱਕੇ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਐਂਟਰੀ ਹੋਈ ਜਿੱਥੇ ਰਿਸ਼ਤੇਦਾਰਾਂ ਵੱਲੋਂ ਰਿਵਨ ਲਗਾਇਆ ਗਿਆ।
ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੀ ਹਵੇਲੀ ਵਿੱਚ ਐਂਟਰੀ ਹੋਣ ਉਪਰੰਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਰਿਵਨ ਕੱਟਣ ਦੀ ਰਸਮ ਅਦਾ ਕੀਤੀ ਗਈ। ਤੇਲ ਚੁਆਈ ਦਾ ਵੀ ਸ਼ਗਨ ਦਿੱਤਾ ਗਿਆ ਅਤੇ ਨਿੱਕੇ ਮੂਸੇ ਵਾਲਾ ਨੂੰ ਹਵੇਲੀ ਦੇ ਵਿੱਚ ਐਂਟਰੀ ਕਰਵਾਈ।
ਇਸ ਦੌਰਾਨ ਸਿੱਧੂ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਹੀ ਰੌਣਕਾਂ ਨਜ਼ਰ ਆਈਆਂ ਜਿੱਥੇ ਭੰਗੜਾ ਟੀਮਾਂ ਵੱਲੋਂ ਢੋਲ ਦੀ ਥਾਪ ਤੇ ਬੋਲੀਆਂ ਪਾ ਕੇ ਭੰਗੜਾ ਪਾਇਆ ਗਿਆ। ਉੱਥੇ ਹੀ ਨਿੱਕੇ ਮੂਸੇ ਵਾਲੇ ਦਾ ਹਵੇਲੀ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਜੋ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ।
ਨਿੱਕੇ ਮੂਸੇ ਵਾਲਾ ਨੂੰ ਸਿੱਧੂ ਦੀ 0008 ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟਿਕਵਾਇਆ ਗਿਆ ਉਸ ਤੋਂ ਬਾਅਦ ਮੂਸਾ ਪਿੰਡ ਵਿਖੇ ਪਹੁੰਚਣ ਤੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਨਿੱਕੇ ਮੂਸੇ ਵਾਲਾ ਨੂੰ ਪਿਤਾ ਬਲਕੌਰ ਸਿੰਘ ਵੱਲੋਂ ਮੱਥਾ ਟਿਕਵਾਇਆ ਗਿਆ।