by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ SHO ਜਿਸ ਨੇ ਇਲਾਕੇ 'ਚ ਕਿਰਾਏ 'ਤੇ ਕੋਠੀ ਲਈ ਹੋਈ ਸੀ ਤੇ ਬੀਤੀ ਦਿਨੀਂ SHO ਕੁੜੀ ਲੈ ਕੇ ਕੋਠੀ ਲੈ ਗਿਆ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵਲੋਂ ਕਾਫੀ ਹੰਗਾਮਾ ਕੀਤਾ ਗਿਆ। ਇਹ ਮਾਮਲੇ ਪਿੰਡ ਬੁਲੋਵਾਲ ਦਾ ਦੱਸਿਆ ਜਾ ਰਿਹਾ ਹੈ। ਜਦੋ ਕੁਝ ਲੋਕਾਂ ਨੇ ਦੇਰ ਰਾਤ ਦੇਖਿਆ ਕਿ SHO ਕੁੜੀ ਨੂੰ ਆਪਣੇ ਨਾਲ ਕੋਠੀ ਅੰਦਰ ਲੈ ਕੇ ਜਾ ਰਿਹਾ । ਉਨ੍ਹਾਂ ਨੇ ਮੌਕੇ 'ਤੇ ਹੀ ਇਸ ਦੀ ਸੂਚਨਾ ਮਕਾਨ ਮਾਲਕ ਨੂੰ ਦਿੱਤੀ। ਮਕਾਨ ਮਾਲਕ ਨੇ ਜਦੋ ਕੋਠੀ ਦਾ ਆ ਕੇ ਕੁੰਡਾ ਖੜਕਾਇਆ ਤਾਂ SHO ਨੇ ਗੇਟ ਨਹੀ ਖੋਲ੍ਹਿਆ ਤੇ ਮਕਾਨ ਮਾਲਕ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਟੀਮ SHO ਤੇ ਕੁੜੀ ਨੂੰ ਆਪਣੇ ਨਾਲ ਥਾਣੇ ਲੈ ਗਈ । ਜਾਣਕਾਰੀ ਅਨੁਸਾਰ ਕਈ ਮਹੀਨਿਆਂ ਤੋਂ SHO ਨੇ ਕਿਰਾਏ 'ਤੇ ਕੋਠੀ ਲਈ ਹੋਈ ਸੀ । ਇਸ ਕੋਠੀ ਦਾ ਮਾਲਕ ਫੋਜੀ ਦੱਸਿਆ ਜਾ ਰਿਹਾ ਹੈ ।