ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਈ ਹੈ ਜਿਥੇ ਇਕ ਸੁਰੱਖਿਆ ਗਾਰਡ ਨੇ ਗਰਭਵਤੀ ਔਰਤ ਨਾਲ ਕੁੱਟ ਮਾਰ ਕੀਤੀ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਕੁੱਟਮਾਰ ਦੀ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਗਰਭਵਤੀ ਔਰਤ ਦੀ ਉਸ ਨੇ ਪਣੇ ਪੁੱਤ ਨੂੰ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ।
ਉਸ ਨੂੰ ਕੁਝ ਖਾਣਾ ਭੇਜ ਦੇਵੇ ਜਦੋ ਉਹ ਮੁੰਡਾ ਰੋਟੀ ਦੇਣ ਆਇਆ ਤਾਂ ਕੁਝ ਲੋਕਾਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਜਦੋ ਉਹ ਚੱਲੀ ਤਾਂ ਸੁਰੱਖਿਆ ਗਾਰਡ ਆਦਿਲ ਨੇ ਉਸ ਨੂੰ ਮਾਰਨ ਲਈ ਵੀ ਕਿਹਾ ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ। ਔਰਤ ਨੇ ਵੀ ਦੱਸਿਆ ਕਿ ਉਹ 6 ਮਹੀਨੇ ਦੀ ਗਰਭਵਤੀ ਹੈ ਜਦੋ ਮੈਨੂੰ ਉਸ ਨੇ ਮਾਰੀਆ ਮੈ ਦਰਦ ਕਾਰਨ ਬੇਹੋਸ਼ ਹੋ ਗਈ । ਪੁਲਿਸ ਵਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।