ਦਿੱਲੀ (ਦੇਵ ਇੰਦਰਜੀਤ) : ਬੀਤੇ 24 ਘੰਟਿਆਂ ਵਿਚ ਕੁੱਲ ਨਵੇਂ ਮਾਮਲੇ- 173,790
ਬੀਤੇ 24 ਘੰਟਿਆਂ ਵਿਚ ਕੁੱਲ ਠੀਕ ਹੋਏ ਮਰੀਜ਼- 2,84,601
ਬੀਤੇ 24 ਘੰਟਿਆਂ ਵਿਚ ਹੋਈਆਂ ਕੁੱਲ ਮੌਤਾਂ- 3,617
ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ- 2,77,29,247
ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ- 2,51,78,011
ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ- 3,22,512
ਕੁੱਲ ਟੀਕਾਕਰਨ- 20,89,02,445
ਦੇਸ਼ ਵਿਚ ਇਕ ਦਿਨ ਵਿਚ ਕੋਵਿਡ-19 ਦੇ 1,73,790 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ 45 ਦਿਨਾਂ ਵਿਚ ਸਭ ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਵਾਇਰਸ ਦੀ ਲਪੇਟ ਵਿਚ ਹੁਣ ਤੱਕ ਆਏ ਕੁੱਲ ਲੋਕਾਂ ਦੀ ਗਿਣਤੀ 2,77,29,247 ਹੋ ਗਈ ਹੈ। ਅੰਕੜਿਆਂ ਮੁਤਾਬਕ ਰੋਜ਼ਾਨਾ ਵਾਇਰਸ ਦਰ ਘੱਟ ਕੇ 8.36 ਫ਼ੀਸਦੀ ’ਤੇ ਆ ਗਈ ਹੈ ਅਤੇ ਲਗਾਤਾਰ 5 ਦਿਨਾਂ ਤੋਂ 10 ਫ਼ੀਸਦੀ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ।
ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ’ਚ 3,617 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 3,22,512 ’ਤੇ ਪਹੁੰਚ ਗਈ ਹੈ। ਹਾਲਾਂਕਿ ਲਗਾਤਾਰ ਨਵੇਂ ਮਾਮਲਿਆਂ ਦੀ ਤੁਲਨਾ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਵਾਧਾ ਹੋ ਰਿਹਾ ਹੈ। ਬੀਤੇ ਇਕ ਦਿਨ ਵਿਚ ਦੇਸ਼ ’ਚ 2.84 ਲੱਖ ਤੋਂ ਵਧੇਰੇ ਮਰੀਜ਼ ਠੀਕ ਹੋਏ ਹਨ। ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਵਿਡ-19 ਲਈ 20,80,048 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਦੇਸ਼ ’ਚ ਹੁਣ ਤੱਕ 34,11,19,909 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।