by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਸੂਹਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਜਲੰਧਰ ਪਠਾਨਕੋਟ ਹਾਈਵੇਅ ਤੇ ਪੈਟਰੋਲ ਪੰਪ ਦਸੂਹਾ ਇਕ ਸਕੂਲੀ ਬੱਸ ਨੂੰ ਟਰੱਕ ਨੇ ਭਿਆਨਕ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ ਦੌਰਾਨ ਕਈ ਬੱਚੇ ਜਖ਼ਮੀ ਹੋਏ ਹਨ। ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗਿਆ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਰੀਬ 8 ਵਜੇ ਵਾਪਰਿਆ ਸੀ। ਇਹ ਸ਼ਕੂਲ ਦੀ ਬੱਸ ਟਾਂਡਾ ਤੋਂ ਬੱਚਿਆਂ ਨੂੰ ਲੈ ਕੇ ਆ ਰਹੀ ਸੀ।
ਦੱਸ ਦਈਏ ਕਿ ਜਦੋ ਸਕੂਲ ਦੀ ਬੱਸ ਪੈਟਰੋਲ ਪੰਪ ਨੇੜੇ ਪਹੁੰਚੀ ਤਾਂ ਸਾਈਡ ਤੋਂ ਆ ਰਹੇ ਇਕ ਟਰੱਕ ਨੇ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜਖ਼ਮੀ ਹੋਏ ਬੱਚਿਆਂ ਨੂੰ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ । ਜਦੋ ਇਹ ਹਾਦਸਾ ਹੋਇਆ, ਉਸ ਸਮੇ ਬੱਸ ਵਿੱਚ 15 ਤੋਂ ਵੱਧ ਬੱਚੇ ਮੌਜੂਦ ਸੀ। ਫਿਲਹਾਲ ਇਸ ਘਟਨਾ ਨਾਲ ਬੱਚੇ ਤੇ ਉਨ੍ਹਾਂ ਨੇ ਮਾਪੇ ਸਹਿਮ ਗਏ ਹਨ। ਪੁਲਿਸ ਨੂੰ ਮੌਕੇ ਤੇ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ।ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।