by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਆਏ ਦਿਨ ਕੁਲ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਦੀਆਂ ਹਨ। ਹੁਣ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਬਾਹਰ ਲੁਟੇਰਿਆਂ ਨੇ ਇਕ ਇਨੋਵਾ ਗੱਡੀ ਦੇ ਮਾਲਕ ਕੋਲੋਂ 8 ਲੱਖ ਦੀ ਲੁੱਟ ਕੀਤੀ ਹੈ। ਦੱਸਿਆ ਜਾ ਰਿਹਾ ਕਿ ਲੁਟੇਰੇ ਪੈਸਿਆਂ ਦਾ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਗਏ ।ਕਰਤਾਰ ਨਾਥ ਨੇ ਦੱਸਿਆ ਕਿ ਉਹ ਤੇਜਾਬ ਦਾ ਕਾਰੋਬਾਰ ਕਰਦਾ ਹੈ।
ਉਹ ਆਪਣਾ ਦਫ਼ਤਰ ਬੰਦ ਕਰ ਕੇ ਕਾਰ ਤੋਂ ਘਰ ਜਾ ਰਿਹਾ ਸੀ ।ਇਸ ਦੌਰਾਨ ਰਸਤੇ ਵਿੱਚ ਉਸ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਉਹ ਜਦੋ ਪੈਟਰੋਲ ਪੰਪ ਤੋਂ ਪੈਂਚਰ ਲਗਵਾਉਣ ਲਈ ਉਤਰਿਆ ਤਾਂ ਪੈਦਲ ਆਏ ਨੌਜਵਾਨ ਦੇ ਉਨ੍ਹਾਂ ਦੀ ਕਾਰ ਦੀ ਡਰਾਈਵਿੰਗ ਸੀਟ ਦਾ ਦਰਵਾਜਾ ਖੋਲ ਕੇ 8 ਲੱਖ ਦੇ ਬੈਗ ਲੁੱਟ ਕੇ ਫਰਾਰ ਹੋ ਗਏ। ਕਾਰ ਮਾਲਕ ਨੇ ਕਿਹਾ ਜਦੋ ਉਨ੍ਹਾਂ ਚੋਰਾਂ ਨੂੰ ਫੜਨ ਲਈ ਪਿੱਛਾ ਕੀਤਾ ਪਰ ਉਹ ਅਸਫਲ ਰਹੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।