by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਪਰਾ ਤੇ ਆਸ-ਪਾਸ ਦੇ ਪਿੰਡਾਂ 'ਚ ਰੋਜ਼ਾਨਾ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਜਾਣਕਾਰੀ ਦਿੰਦਿਆਂ ਜਖ਼ਮੀ ਨਿਖਿਲ ਵਸੰਦਰਾਏ ਪੁੱਤਰ ਅਨਿਲ ਵਸੰਦਰਾਏ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਮੈਂ ਲੁਧਿਆਣਾ ਵਿਖੇ ਪਿਊਮਾ ਸਟੋਰ 'ਚ ਬਤੌਰ ਮੈਨੇਜਰ ਨੌਕਰੀ ਕਰਦਾ ਹਾਂ। ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੱਪਰਾ ਨੂੰ ਵਾਪਸ ਆ ਰਿਹਾ ਸੀ ਕਿ ਪਿੰਡ ਨਗਰ ਦੀ ਨਵੀ ਆਬਾਦੀ ਤੇ ਪੈਟਰੋਲ ਪੰਪ ਦੇ ਵਿਚਕਾਰ ਦੋ ਮੋਟਰਸਾਈਕਲ ਸਵਾਰ 6 ਲੁਟੇਰਿਆਂ ਨੇ ਮੈਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਘੇਰ ਲਿਆ ਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਲੁਟੇਰਿਆਂ ਨੇ ਮੇਰੀ ਕੁੱਟਮਾਰ ਕਰਦੇ ਮੇਰੀ ਜੇਬ 'ਚ 15 ਹਜ਼ਾਰ ਰੁਪਏ ਦੀ ਨਕਦੀ, ਇੱਕ ਮਹਿੰਗਾ ਮੋਬਾਇਲ ਫੋਨ ਤੇ ਮੇਰਾ ਪਰਸ ਲੁੱਟ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।