by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੋਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਬਲੂ ਨਾਮ ਦੇ ਵਿਅਕਤੀ ਤੋਂ ਟਿੱਪਰ ਲੰਘਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਤਨੀ ਰਾਣੀ ਨੇ ਦੱਸਿਆ ਕਿ ਉਹ ਆਪਣੇ ਮੁੰਡੇ ਦੀ ਮੰਗਣੀ ਕਰਨ ਲਈ ਪਟਿਆਲਾ ਤੋਂ ਆਪਣੇ ਰਿਸ਼ਤੇਦਾਰ ਨਾਲ ਫਿਲੌਰ ਵੱਲ ਕਾਰ 'ਚ ਸਵਾਰ ਹੋ ਕੇ ਆਈ ਸੀ। ਫਿਲੌਰ ਪਹੁੰਚਣ ਤੇ ਉਨ੍ਹਾਂ ਨੇ ਇੱਥੇ ਰਹਿੰਦੇ ਇੱਕ ਹੋਰ ਰਿਸ਼ਤੇਦਾਰ ਵਿਜੇ ਨੂੰ ਆਪਣੇ ਨਾਲ ਲੈ ਲਿਆ ।
ਸਮਾਗਮ ਵਾਲੀ ਥਾਂ 'ਤੇ ਪਹੁੰਚਣ ਤੋਂ ਬਾਅਦ ਉਸ ਦਾ ਰਿਸ਼ਤੇਦਾਰ ਵਿਜੇ ਆਪਣੀਆਂ ਹੀ ਮਹਿਲਾਵਾਂ ਵੱਲ ਗੰਦੀਆਂ ਨਜ਼ਰਾਂ ਨਾਲ ਦੇਖਦਾ ਹੋਇਆ ,ਗੰਦੇ ਇਸ਼ਾਰੇ ਕਰਦਾ ਰਿਹਾ ,ਜਦੋ ਉਸ ਦੇ ਪਤੀ ਬਬਲੂ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਾਲੇ ਲੜਾਈ ਹੋ ਗਈ। ਉਨ੍ਹਾਂ ਦੀ ਗੱਡੀ ਦੇ ਪਿੱਛੇ ਇੱਕ ਹੋਰ ਟਿੱਪਰ ਆ ਰਿਹਾ ਸੀ, ਜਿਵੇ ਹੀ ਟਿੱਪਰ ਗੱਡੀ ਕੋਲ ਪਹੁੰਚਿਆ ਤਾਂ ਵਿਜੇ ਨੇ ਬਬਲੂ ਨੂੰ ਚੱਲਦੀ ਗੱਡੀ 'ਚੋ ਧੱਕਾ ਮਾਰ ਦਿੱਤਾ। ਜਿਸ ਕਾਰਨ ਟਿੱਪਰ ਦੀ ਚਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।