by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਅੱਜ ਵਿਧਾਨ ਸਭਾ 'ਚ ਪੰਜਾਬ ਦਾ ਬਜਟ ਪੇਸ਼ ਕਰੇਗੀ। ਦੱਸਿਆ ਜਾ ਰਿਹਾ ਸਵੇਰੇ 10 ਵਜੇ ਦੀ ਕਰੀਬ ਵਿਧਾਨ ਸਭਾ ਦੀ ਬੈਠਕ ਸ਼ੁਰੂ ਹੋਵੇਗੀ। ਜਿਸ 'ਚ ਪਹਿਲਾਂ ਕਈ ਮੁੱਦਿਆਂ ਤੇ ਚਰਚਾ ਹੋਵੇਗੀ, ਫਿਰ ਸਵਾਲ ਪੁੱਛੇ ਜਾਣਗੇ ਤੇ ਉਨ੍ਹਾਂ ਦੇ ਜਵਾਬ ਦਿੱਤੇ ਜਾਣਗੇ। ਇਸ ਦੌਰਾਨ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਾਲ 2023 -24 ਦਾ ਬਜਟ ਸਦਨ 'ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਮਾਨ ਸਰਕਾਰ ਦਾ ਗਠਨ 2022 'ਚ ਹੋਇਆ ਸੀ ਤੇ ਉਸ ਸਮੇ ਸਰਕਾਰ ਨੇ ਪਹਿਲਾਂ 3 ਮਹੀਨਿਆਂ ਲਈ ਅਨੁਪੂਰਕ ਮੰਗਾਂ ਵਿਧਾਨ ਸਭਾ ਤੋਂ ਪਾਸ ਕਰਵਾਈਆਂ ਸਨ। ਉਸ ਤੋਂ ਬਾਅਦ ਸਰਕਾਰ ਨੇ ਬਜਟ ਪੇਸ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਕੱਲ ਬਜਟ ਸੈਸ਼ਨ ਦੌਰਾਨ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਮਲਾ ਵੀ ਗੂੰਜਿਆਂ ਹੈ ।