ਦਿੱਲੀ (ਦੇਵ ਇੰਦਰਜੀਤ) : ਪ੍ਰਿਯੰਕਾ ਗਾਂਧੀ ਦਾ ਕਹਿਣਾ ਹੈ ਕੀ ਮੋਦੀ ਨੂੰ ਮਹਾਮਾਰੀ ਵਿਰੁੱਧ ਬਹਾਦਰੀ ਨਾਲ ਲੜਨਾ ਚਾਹੀਦਾ ਸੀ ਪਰ ਉਨ੍ਹਾਂ ਨੇ ਕੋਰੋਨਾ ਨਾਲ ਲੜਨ ਲਈ ਕਿਸੇ ਦੇ ਸੁਝਾਅ ਨੂੰ ਨਹੀਂ ਮੰਨਿਆ ਅਤੇ ਹੰਕਾਰ ਕਾਰਨ ਮਾਹਿਰਾਂ ਦੀ ਰਾਏ ਨੂੰ ਵੀ ਨਜ਼ਰਅੰਦਾਜ ਕਰ ਦਿੱਤਾ, ਜਿਸ ਦਾ ਖਾਮਿਆਜ਼ਾ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ।ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਕੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਉਨ੍ਹਾਂ ਲਈ ਪ੍ਰਚਾਰ ਤੰਤਰ ਦੇ ਰੂਪ 'ਚ ਕੰਮ ਕਰਦੀ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੇ ਜੋ ਭੂਮਿਕਾ ਨਿਭਾਈ, ਉਸ ਨਾਲ ਦੇਸ਼ ਦਾ ਮਾਣ ਡਿੱਗਿਆ ਹੈ। ਪ੍ਰਿਯੰਕਾ ਨੇ ਆਪਣੀ ਮੁਹਿੰਮ 'ਜ਼ਿੰਮੇਵਾਰ ਕੌਣ' ਦੇ ਅਧੀਨ ਸ਼ਨੀਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਸ਼੍ਰੀ ਮੋਦੀ ਨੂੰ ਅਸਮਰੱਥ ਪ੍ਰਧਾਨ ਮੰਤਰੀ ਅਤੇ ਅਕੁਸ਼ਲ ਸ਼ਾਸਕ ਦੱਸਦੇ ਹੋਏ ਕਿਹਾ ਕਿ ਉਹ ਜ਼ਿੰਮੇਵਾਰੀ ਦਾ ਵਹਿਨ ਕਰਨ ਦੀ ਬਜਾਏ ਪ੍ਰਚਾਰ 'ਤੇ ਜ਼ਿਆਦਾ ਭਰੋਸੇ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਡਰਪੋਕ ਵਿਅਕਤੀ ਦੀ ਤਰ੍ਹਾਂ ਰਵੱਈਆ ਕਰਦੇ ਹਨ ਅਤੇ ਉਨ੍ਹਾਂ ਨੇ ਦੇਸ਼ ਦੇ ਮਾਣ ਨੂੰ ਸੁੱਟਿਆ ਹੈ।
ਉਨ੍ਹਾਂ ਲਈ ਦੇਸ਼ ਦੇ ਨਾਗਰਿਕ ਨਹੀਂ ਸਗੋਂ ਰਾਜਨੀਤੀ ਪਹਿਲੇ ਹੁੰਦੀ ਹੈ। ਪ੍ਰਧਾਨ ਮੰਤਰੀ ਲਈ ਸੱਚ ਦੇ ਕੋਈ ਮਾਇਨੇ ਨਹੀਂ ਹੁੰਦੇ ਹਨ ਅਤੇ ਇਸ ਦਾ ਕਾਰਨ ਹੈ ਕਿ ਉਹ ਪ੍ਰੋਪੇਗੇਂਡਾ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ।ਪ੍ਰਿਯੰਕਾ ਨੇ ਕਿਹਾ ਕਿ ਪੂਰੀ ਦੁਨੀਆ ਸ਼ਾਸਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਪਛਾਣਦੀ ਹੈ। ਦੇਸ਼ ਦੀ ਜਨਤਾ ਨੂੰ ਉਨ੍ਹਾਂ ਨੇ ਜੋ ਸਬਜਬਾਗ ਦਿਖਾਏ ਸਨ, ਉਨ੍ਹਾਂ ਦੀ ਪੋਲ ਹੁਣ ਖੁੱਲ੍ਹ ਚੁਕੀ ਹੈ ਅਤੇ ਇਹੀ ਸਹੀ ਸਮਾਂ ਹੈ ਕਿ ਸ਼੍ਰੀ ਮੋਦੀ ਤੋਂ ਪੁੱਛਿਆ ਜਾਵੇ ਕਿ ਦੇਸ਼ ਦੀ ਬਦਹਾਲੀ ਲਈ ਜ਼ਿੰਮੇਵਾਰ ਕੌਣ ਹੈ।