by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸਰਾਫਾ ਬਾਜ਼ਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੁਕਾਨਦਾਰ ਤੇ ਗਾਹਕ ਵਿਚਾਲੇ ਹੋਏ ਵਿਵਾਦ ਨੂੰ ਸੁਲਝਾਉਣ ਗਏ ਸੁਨਿਆਰਾ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਥਿਨਰ ਪਾ ਕੇ ਅੱਗ ਲਗਾ ਦਿੱਤੀ ਗਈ। ਇਸ ਅੱਗ 'ਚ ਜੱਜ ਪ੍ਰਧਾਨ ਪੂਰੀ ਤਰਾਂ ਝੁਲਸ ਗਿਆ। ਦੱਸਿਆ ਜਾ ਰਿਹਾ ਇੱਕ ਦੁਕਾਨਦਾਰ ਤੇ ਗਾਹਕ ਵਿੱਚ 1500 ਰੁਪਏ ਦੇ ਸੋਨੇ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਿਸ ਨੂੰ ਸੁਲਝਾਉਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਮੌਕੇ 'ਤੇ ਪਹੁੰਚਿਆ ਤਾਂ ਦੁਕਾਨਦਾਰ ਵਲੋਂ ਵਿਵਾਦ ਦੌਰਾਨ ਥਿਨਰ ਦੀ ਬੋਤਲ ਖੋਲ੍ਹ ਕੇ ਸਾਰੀਆਂ 'ਤੇ ਛਿੜਕ ਦਿੱਤੀ ਗਈ । ਇਸ ਅੱਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਕਈ ਲੋਕ ਝੁਲਸ ਗਏ । ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।