ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ 50 ਕਰੋੜ ਡਾਲਰ ਦੀ ਵਾਧੂ ਸਹਾਇਤਾ ਦੇਣ ਦਾ ਵਾਅਦਾ ਕਰਨ ਲਈ ਵ੍ਹਾਈਟ ਹਾਊਸ ਦਾ ਧੰਨਵਾਦ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਉਹ ਰੂਸੀ ਹਮਲੇ ਨੂੰ ਰੋਕਣ ਲਈ ਯੂਕ੍ਰੇਨ ਨੂੰ ਹੋਰ ਸਹਾਇਤਾ ਦਿੱਤੇ ਜਾਣ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲ ਕਰਨ ਲਈ ਤਿਆਰ ਹਨ।
ਜ਼ੇਲੇਂਸਕੀ ਨੇ ਰਾਸ਼ਟਰ ਨੂੰ ਇਕ ਵੀਡੀਓ ਸੰਬੋਧਨ 'ਚ ਕਿਹਾ, 'ਜੇ ਅਸੀਂ ਸੱਚਮੁੱਚ ਆਜ਼ਾਦੀ ਅਤੇ ਲੋਕਤੰਤਰ ਦੀ ਰੱਖਿਆ ਲਈ ਇਕੱਠੇ ਮਿਲ ਕੇ ਲੜ ਰਹੇ ਹਾਂ, ਤਾਂ ਸਾਨੂੰ ਇਸ ਨਾਜ਼ੁਕ ਮੋੜ 'ਤੇ ਮਦਦ ਮੰਗਣ ਦਾ ਅਧਿਕਾਰ ਹੈ।
ਜ਼ੇਲੇਂਸਕੀ ਨੇ ਕਿਹਾ ਕਿ ਕੀਵ ਅਤੇ ਚੇਰਨੀਹਿਵ ਤੋਂ ਰੂਸੀ ਫੌਜਾਂ ਦੀ ਸੰਭਾਵਿਤ ਵਾਪਸੀ ਬਾਰੇ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਇਹ ਵਾਪਸੀ ਨਹੀਂ ਹੈ, ਪਰ ਇਸਦੇ ਨਤੀਜੇ ਆ ਰਹੇ ਹਨ ਪਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਰੂਸ ਹੁਣ ਡੌਨਬਾਸ ਵਿਚ ਨਵੇਂ ਹਮਲਿਆਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਅਸੀਂ ਇਸ ਦੇ ਲਈ ਤਿਆਰ ਹਾਂ।'