by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਬਾਹਰ ਤਾਇਨਾਤ ASI ਸੁਖਵਿੰਦਰ ਸਿੰਘ ਨੇ ਹਾਈ ਵੋਲਟੇਜ਼ ਡਰਾਮਾ ਕੀਤਾ ਹੈ। ਦੱਸਿਆ ਜਾ ਰਿਹਾ ASI ਨਸ਼ੇ 'ਚ ਟੱਲੀ ਸੀ, ਜਿਸ ਕਾਰਨ ਉਸ ਕੋਲੋਂ ਖੜ੍ਹਾ ਤੱਕ ਨਹੀ ਹੋਇਆ ਜਾ ਰਿਹਾ ਸੀ। ਸ਼ਰਾਬੀ ASI ਨੇ ਮੌਕੇ 'ਤੇ ਲੋਕਾਂ ਨਾਲ ਗੱਲ ਕਰਦੇ ਕਾਫੀ ਡਰਾਮਾ ਕੀਤਾ ।ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ASI ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਉੱਚ ਅਧਿਕਾਰੀ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ਰਾਬੀ ASI ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ASI ਦੀ ਐਂਟਰੀ ਗੇਟ 'ਤੇ ਡਿਊਟੀ ਸੀ । ਉਸ ਦੌਰਾਨ ਹੀ ਕੁਝ ਲੋਕਾਂ ਨੇ ਉਸ ਨੂੰ ਗੇਟ ਖੋਲ੍ਹਣ ਲਈ ਕਿਹਾ ਤਾਂ ਉਸ ਕੋਲੋਂ ਚਾਬੀ ਹੇਠਾਂ ਡਿੱਗ ਗਈ ।